ਨਵੀਂ ਦਿੱਲੀ - ਨਾਗਰਿਕਾਂ ’ਤੇ ਟੈਕਸ ਦੇ ਵਧਦੇ ਬੋਝ ਅਤੇ ਖ਼ਰਾਬ ਜਨਤਕ ਸੇਵਾਵਾਂ ਕਾਰਨ ਬ੍ਰਿਟੇਨ ਤੋਂ ਹੁਣ ਅਮੀਰ ਭਾਰਤੀ ਸਾਊਦੀ ਅਰਬ ਅਤੇ ਯੂ. ਏ. ਈ. ਵਰਗੇ ਦੇਸ਼ਾਂ ਵੱਲ ਰੁਖ਼ ਕਰਨ ਲੱਗੇ ਹਨ। ਇਕ ਰਿਪੋਰਟ ਮੁਤਾਬਕ ਕਈ ਹਾਈ ਪ੍ਰੋਫਾਈਲ ਉੱਦਮੀ ਅਤੇ ਪ੍ਰੋਫੈਸ਼ਨਲਜ਼ ਦੁਬਈ ਵਰਗੀਆਂ ਟੈਕਸ ਫਰੈਂਡਲੀ ਥਾਵਾਂ ’ਤੇ ਸ਼ਿਫਟ ਹੋਏ ਹਨ।
ਦਰਅਸਲ ਬ੍ਰਿਟੇਨ ’ਚ ਲੰਬੇ ਸਮੇਂ ਤੋਂ ‘ਨਾਨ-ਡਾਮ ਸਟੇਟਸ’ ਨਾਂ ਦੀ ਇਕ ਟੈਕਸ ਛੋਟ ਮਿਲਦੀ ਸੀ। ਇਸ ’ਚ ਵਿਦੇਸ਼ਾਂ ਤੋਂ ਕਮਾਈ ਕਰਨ ਵਾਲੇ ਅਮੀਰ ਲੋਕ ਬ੍ਰਿਟੇਨ ’ਚ ਸਿਰਫ ਉਹੀ ਟੈਕਸ ਦਿੰਦੇ ਸਨ ਜੋ ਪੈਸਾ ਇੱਥੇ ਲਿਆਇਆ ਜਾਂਦਾ ਸੀ ਪਰ ਹੁਣ ਇਸ ਸਟੇਟਸ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਅਮੀਰਾਂ ਦੀਆਂ ਵਿਦੇਸ਼ਾਂ ’ਚ ਰੱਖੀਆਂ ਗਈਆਂ ਜਾਇਦਾਦਾਂ ’ਤੇ ਵੀ ਟੈਕਸ ਲੱਗੇਗਾ।
ਸੈਲਫ ਮੇਡ ਕਰੋੜਪਤੀ ਹਰਮਨ ਨਰੂਲਾ ਵੀ ਛੱਡਣਗੇ ਯੂ. ਕੇ.
ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੇ 40 ਸਾਲ ਤੋਂ ਘੱਟ ਉਮਰ ਦੇ ਸਭ ਤੋਂ ਅਮੀਰ ਸੈਲਫ ਮੇਡ ਕਰੋੜਪਤੀ ਹਰਮਨ ਨਰੂਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਸਰਕਾਰ ਦੀ ਇੰਟਰਪ੍ਰੀਨਿਓਰ ਵਿਰੋਧੀ ਪਾਲਿਸੀ ਕਾਰਨ ਕੀਤਾ ਹੈ। ਨਰੂਲਾ ਬ੍ਰਿਟੇਨ ’ਚ 2. 5 ਬਿਲੀਅਨ ਪਾਊਂਡ ਦੀ ਟੈਕਨਾਲੋਜੀ ਫਰਮ ਇੰਪ੍ਰੋਬੇਬਲ ਦੇ ਕੋ ਫਾਊਂਡਰ ਹਨ। ਨਰੂਲਾ ਨੇ ਮੀਡੀਆ ਨੂੰ ਦਿੱਤੇ ਇਕ ਬਿਆਨ ’ਚ ਦੱਸਿਆ ਕਿ ਨਵੇਂ ਟੈਕਸ ਉਪਾਵਾਂ ਦੀਆਂ ਅਟਕਲਾਂ ਨੇ ਬ੍ਰਿਟੇਨ ’ਚ ਅਸਿਥਰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਬ੍ਰਿਟੇਨ ’ਚ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਦੁਬਈ ਜਾਣ ਵਾਲੇ ਲੋਕਾਂ ਦੀ ਵਧਦੀ ਲਿਸਟ ’ਚ ਸ਼ਾਮਲ ਹੋ ਜਾਣਗੇ।
ਨਰੂਲਾ ਦੇ ਜਾਣ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਫੁੱਟਬਾਲਰ ਰਿਓ ਫਰਡੀਨੈਂਡ ਅਤੇ ਰੇਵੋਲਿਊਟ ਦੇ ਕੋ-ਫਾਊਂਡਰ ਨਿਕ ਸਟੋਰੋਂਸਕੀ ਵੀ ਇਸੇ ਤਰ੍ਹਾਂ ਦੇ ਕਾਰਨਾਂ ਦਾ ਹਵਾਲਾ ਦੇ ਕੇ ਦੁਬਈ ਚਲੇ ਗਏ ਸਨ । ਫਰਡੀਨੈਂਡ ਨੇ ਜ਼ਿਆਦਾ ਟੈਕਸ ਅਤੇ ਵਿਗੜਦੀ ਪਬਲਿਕ ਸਰਵਿਸ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਅਾ।
ਚਾਂਸਲਰ ਰੇਚਲ ਰੀਵਸ ਨੂੰ ਲਿਖਿਆ ਖੁੱਲ੍ਹਾ ਪੱਤਰ
ਦੇਸ਼ ’ਚ ਚਿੰਤਾ ਪ੍ਰਗਟਾਉਣ ਵਾਲਿਆਂ ’ਚ ਅਰੋੜਾ ਗਰੁੱਪ ਦੇ ਚੇਅਰਮੈਨ, ਬ੍ਰਿਟਿਸ਼ ਇੰਡੀਅਨ ਅਰਬਪਤੀ ਸੁਰਿੰਦਰ ਅਰੋੜਾ ਅਤੇ ਏ. ਕੇ. ਕਿਊ. ਏ. ਅਤੇ ਸਟੂਡੀਓ ਡਾਟ ਇਨ ਦੇ ਫਾਊਂਡਰ ਏਜਾਜ ਅਹਿਮਦ ਨੇ ਮਿਲ ਕੇ ਚਾਂਸਲਰ ਰੇਚਲ ਰੀਵਸ ਨੂੰ ਲਿਖੇ ਇਕ ਖੁੱਲ੍ਹੇ ਪੱਤਰ ’ਤੇ ਸਾਈਨ ਕੀਤੇ ਹਨ। ਪੱਤਰ ’ਚ ਲਿਖਿਆ ਹੈ ਕਿ ਇਸ ਗੱਲ ਦੇ ਹੈਰਾਨ ਕਰਨ ਵਾਲੇ ਸਬੂਤ ਹਨ ਕਿ ਕੁਝ ਉੱਦਮੀ ਯੂ. ਕੇ. ਛੱਡ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਕੈਪੀਟਲ ਗੇਨ ਟੈਕਸ, ਇੰਟਰਪ੍ਰੀਨਿਓਰ ਰਿਲੀਫ ਅਤੇ ਇੰਪਲਾਇਰ ਨੈਸ਼ਨਲ ਇੰਸ਼ੋਰੈਂਸ ਵਰਗੇ ਬਜਟ ਉਪਾਵਾਂ ’ਚ ਬਦਲਾਅ ਕੀਤੇ ਗਏ ਹਨ।
ਇਸ ਉਪਾਵਾਂ ਨੇ ਇੰਟਰਪ੍ਰੀਨਿਓਰ ਲਈ ਲਾਗਤ ਵਧਾ ਦਿੱਤੀ ਹੈ। ਸਰਕਾਰ ਇਸ ਸਾਲ ਦੇ ਬਜਟ ਦੀ ਤਿਆਰੀ ਕਰ ਰਹੀ ਹੈ, ਉਸ ਨੂੰ ਇਨ੍ਹਾਂ ਨੀਤਆਂ ਦੇ ਹੋਣ ਵਾਲੇ ਅਸਰ ’ਤੇ ਧਿਆਨ ਨਾਲ ਸੋਚਣਾ ਚਾਹੀਦਾ ਹੈ। ਪੱਤਰ ’ਚ ਲਿਖਿਆ ਹੈ ਕਿ ਸਾਨੂੰ ਇੰਟਰਪ੍ਰੀਨਿਓਰ ਦੀ ਊਰਜਾ ਅਤੇ ਜੋਸ਼ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ, ਨਾ ਕਿ ਉਨ੍ਹਾਂ ਨੂੰ ਦਬਾਉਣ ਜਾਂ ਰੋਕਣ ਦੀ।
ਇਕੋਨਾਮਿਕ ਗ੍ਰੋਥ ’ਚ ਸੁਧਾਰ ਦੀ ਸੰਭਾਵਨਾ ਨਹੀਂ
ਕਈ ਪ੍ਰੋਫੈਸ਼ਨਲਜ਼ ਲਈ ਇਹ ਨਾਰਾਜ਼ਗੀ ਸਿਰਫ ਬਹੁਤ ਅਮੀਰ ਲੋਕਾਂ ਤੱਕ ਹੀ ਸੀਮਤ ਨਹੀਂ ਹੈ। ਬੈਂਗਲੁਰੂ ਦੇ ਰਹਿਣ ਵਾਲੇ ਇਕ ਆਈ. ਟੀ. ਕੰਸਲਟੈਂਟ ਗਣਪਤੀ ਭੱਟ ਨੇ ਕਿਹਾ ਕਿ ਉਹ ਬ੍ਰਿਟੇਨ ’ਚ 17 ਸਾਲ ਰਹਿਣ ਤੋਂ ਬਾਅਦ ਭਾਰਤ ਪਰਤਣ ’ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਇਕ ਬਿਆਨ ’ਚ ਕਿਹਾ ਕਿ ਜਦੋਂ ਉਹ ਬ੍ਰਿਟੇਨ ਆਏ ਸਨ ਤਾਂ ਇੱਥੇ ਚੰਗੇ ਮੌਕੇ ਅਤੇ ਸੰਭਾਵਨਾਵਾਂ ਸਨ। ਹੁਣ ਮੈਨੂੰ ਆਪਣੇ ਜ਼ਿਆਦਾ ਟੈਕਸ ’ਤੇ ਕੋਈ ਰਿਟਰਨ ਨਹੀਂ ਦਿਸ ਰਿਹਾ ਹੈ। ਇਕੋਨਾਮਿਕ ਗ੍ਰੋਥ ਜਾਂ ਇਨਫ੍ਰਾਸਟਰੱਕਚਰ ’ਚ ਕੋਈ ਸੁਧਾਰ ਨਹੀਂ ਤੇ ਨਾ ਸੰਭਾਵਾਨਾਵਾਂ ਨਜ਼ਰ ਆ ਰਹੀਆਂ ਹਨ। ਗਣਪਤੀ ਭੱਟ ਨੇ ਕਿਹਾ ਕਿ ਭਾਰਤੀ ਮੂਲ ਦੇ ਉਨ੍ਹਾਂ ਦੇ ਕਈ ਦੋਸਤ ਪਹਿਲਾਂ ਹੀ ਵਾਪਸ ਆ ਚੁੱਕੇ ਹਨ।
ਯੂ. ਕੇ. ਦੀ ਟੈਕਸ ਪ੍ਰਣਾਲੀ ’ਚ ਵੱਡੇ ਬਦਲਾਅ ਹੋ ਰਹੇ ਹਨ ਕਿਉਂਕਿ ਸਰਕਾਰ 26 ਨਵੰਬਰ ਨੂੰ ਹੋਣ ਵਾਲੇ ਆਟਮ ਬਜਟ 2025 ਦੀ ਤਿਆਰੀ ਕਰ ਰਹੀ ਹੈ। ਲੱਗਭਗ 30 ਬਿਲੀਅਨ ਪਾਊਂਡ ਦੇ ਫਿਸਕਲ ਗੈਪ ਅਤੇ ਮੱਠੀ ਇਕੋਨਾਮਿਕ ਗ੍ਰੋਥ ਦਾ ਸਾਹਮਣਾ ਕਰਦੇ ਹੋਏ ਸਰਕਾਰ ਵੱਡੇ ਟੈਕਸ ਰੇਟ ਨਾ ਵਧਾਉਣ ਦੇ ਵਾਅਦਿਆਂ ਦੇ ਨਾਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂਕਿ ਇਨਕਮ ਟੈਕਸ, ਕਾਰਪੋਰੇਸ਼ਨ ਟੈਕਸ ਅਤੇ ਵੈਟ ਰੇਟ ’ਚ ਕੋਈ ਬਦਲਾਅ ਨਾ ਹੋਣ ਦੀ ਉਮੀਦ ਹੈ, ਸਰਕਾਰ ਕੁਲੈਕਸ਼ਨ ਵਧਾਉਣ ਲਈ ਦੂਜੇ ਤਰੀਕਿਆਂ ’ਤੇ ਭਰੋਸਾ ਕਰ ਰਹੀ ਹੈ।
ਇਜ਼ਰਾਈਲ ਨੇ ਲੱਭੀ ਹਮਾਸ ਦੀ 7Km ਲੰਬੀ ਸੁਰੰਗ, ਗਾਜ਼ਾ ’ਚ ਜ਼ਮੀਨ ਹੇਠਾਂ ਵਸਿਆ ਪੂਰਾ ‘ਪਿੰਡ’
NEXT STORY