ਦੁਬਈ- ਦੁਬਈ ਨੇ ਆਪਣੇ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਲਈ ਗੋਲਡਨ ਵੀਜ਼ਾ ਦਾ ਐਲਾਨ ਕੀਤਾ ਹੈ। ਐਤਵਾਰ ਨੂੰ Knowledge and Human Development Authority (KHDA) ਵੱਲੋਂ ਐਲਾਨ ਕੀਤਾ ਗਿਆ ਹੈ ਕਿ ਨਿੱਜੀ ਖੇਤਰ ਦੀ ਸਿੱਖਿਆ 'ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ ਨੂੰ ਗੋਲਡਨ ਵੀਜ਼ੇ ਦੀ ਸਹੂਲਤ ਦਿੱਤੀ ਜਾਵੇਗੀ। ਅਸਲ ਵਿਚ ਦੁਬਈ ਸਰਕਾਰ ਨੇ 15 ਅਕਤੂਬਰ ਤੋਂ ਅਧਿਆਪਕਾਂ ਨੂੰ ਗੋਲਡਨ ਵੀਜ਼ਾ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਹੈ। ਇਹ ਕਦਮ ਉਨ੍ਹਾਂ ਯੋਗ ਅਧਿਆਪਕਾਂ ਲਈ ਹੈ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਵੀਜ਼ੇ ਦੀ ਮਿਆਦ 10 ਸਾਲ ਤੱਕ ਹੈ ਅਤੇ ਇਹ ਧਾਰਕ ਨੂੰ ਦੁਬਈ ਵਿੱਚ ਰਹਿਣ, ਕੰਮ ਕਰਨ ਅਤੇ ਪਰਿਵਾਰ ਨਾਲ ਸੁਤੰਤਰ ਜੀਵਨ ਜਿਊਣ ਦੀ ਇਜਾਜ਼ਤ ਦਿੰਦਾ ਹੈ।
ਕਦੋਂ ਤੋਂ ਕਰ ਸਕਦੇ ਹੋ ਅਪਲਾਈ
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਇਸ ਵੀਜ਼ੇ ਲਈ 15 ਅਕਤੂਬਰ 2024 ਤੋਂ ਅਪਲਾਈ ਕਰ ਸਕਦੇ ਹੋ। ਕਿਸੇ ਵੀ ਚਾਈਲਡਹੁੱਡ ਸੈਂਟਰ, ਪ੍ਰਾਈਵੇਟ ਸਕੂਲ ਜਾਂ ਅੰਤਰਰਾਸ਼ਟਰੀ ਉੱਚ ਸਿੱਖਿਆ ਸੰਸਥਾਨ ਵਿੱਚ ਕੰਮ ਕਰਨ ਵਾਲੇ ਸਿੱਖਿਅਕਾਂ ਨੂੰ ਲੰਬੇ ਸਮੇਂ ਦੇ ਨਿਵਾਸ ਵੀਜ਼ੇ ਦੀ ਸਹੂਲਤ ਆਸਾਨੀ ਨਾਲ ਦਿੱਤੀ ਜਾਵੇਗੀ।
ਕੌਣ ਕਰ ਸਕਦਾ ਹੈ ਅਪਲਾਈ
ਇਸ ਵੀਜ਼ੇ ਲਈ ਸਕੂਲ ਪ੍ਰਿੰਸੀਪਲ ਅਤੇ ਆਗੂ, ਅਰਲੀ ਚਾਈਲਡਹੁੱਡ ਸੈਂਟਰ ਦੇ ਪ੍ਰਬੰਧਕ ਅਤੇ ਅਧਿਆਪਕ ਅਪਲਾਈ ਕਰ ਸਕਦੇ ਹਨ। ਯੋਗਤਾ ਦੀ ਗੱਲ ਕਰੀਏ ਤਾਂ ਬਿਨੈਕਾਰ ਕੋਲ ਐਡਵਾਂਸ ਡਿਗਰੀ ਜਾਂ ਸਬੰਧਤ ਉੱਚ ਯੋਗਤਾ ਹੋਣੀ ਚਾਹੀਦੀ ਹੈ। ਇਸ ਵੀਜ਼ੇ ਲਈ ਅਰਜ਼ੀ ਦੀ ਪ੍ਰਕਿਰਿਆ 15 ਅਕਤੂਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਗੋਲਡਨ ਵੀਜ਼ਾ ਦੇ ਫਾਇਦੇ:
ਲੰਬੇ ਸਮੇਂ ਦੀ ਰਿਹਾਇਸ਼:
10-ਸਾਲ ਦੀ ਰਿਹਾਇਸ਼ੀ ਪਰਮਿਟ।
ਪਰਿਵਾਰ ਨੂੰ ਲਿਆਉਣ ਦੀ ਸਹੂਲਤ:
ਵੀਜ਼ਾ ਧਾਰਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆ ਸਕਦੇ ਹਨ।
ਨੌਕਰੀ 'ਚ ਸਥਿਰਤਾ:
ਬਿਨਾਂ ਕਿਸੇ ਰਾਸ਼ਟਰੀ ਸਪਾਂਸਰ ਦੇ ਨੌਕਰੀ ਜਾਂ ਕਾਰੋਬਾਰ ਕੀਤਾ ਜਾ ਸਕਦਾ ਹੈ।
ਆਸਾਨ ਨਿਵੇਸ਼:
ਵਪਾਰ ਅਤੇ ਨਿਵੇਸ਼ ਦੇ ਮੌਕਿਆਂ ਲਈ ਬਹੁਤ ਸਾਰੀਆਂ ਰਿਆਇਤਾਂ ਵੀ ਉਪਲਬਧ ਹਨ।
ਪੜ੍ਹੋ ਇਹ ਅਹਿਮ ਖ਼ਬਰ-ਲੈਣਾ ਚਾਹੁੰਦੇ ਹੋ Canada ਦੀ PR, ਇਹ ਕੋਰਸ ਕਰਨਗੇ ਮਦਦ
ਕਿਵੇਂ ਕਰਨਾ ਅਪਲਾਈ
-ਯੋਗ ਅਧਿਆਪਕ ਦੁਬਈ ਸਰਕਾਰ ਦੀ ਵੈੱਬਸਾਈਟ ਜਾਂ ਸਬੰਧਤ ਵਿਭਾਗਾਂ ਰਾਹੀਂ ਅਪਲਾਈ ਕਰ ਸਕਦੇ ਹਨ।
-ਵੀਜ਼ਾ ਅਪਲਾਈ ਕਰਦੇ ਸਮੇਂ ਅਧਿਆਪਕਾਂ ਨੂੰ ਆਪਣੀ ਵਿਦਿਅਕ ਯੋਗਤਾ, ਤਜਰਬਾ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।
-ਇਸ ਪਹਿਲਕਦਮੀ ਦਾ ਉਦੇਸ਼ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਅਤੇ ਸਿੱਖਿਆ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੇਬਨਾਨ 'ਚ ਹੋਰ ਭਿਆਨਕ ਹੋਵੇਗੀ ਜੰਗ, ਜ਼ਮੀਨੀ ਕਾਰਵਾਈ 'ਚ 10 ਹਜ਼ਾਰ ਤੋਂ ਵੱਧ ਇਜ਼ਰਾਇਲੀ ਫੌਜੀ ਤਾਇਨਾਤ
NEXT STORY