ਨਿਊਯਾਰਕ (ਏ. ਐੱਨ. ਆਈ.) - ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਦੁਨੀਆ ਵਿੱਚ ਬਹੁਤ ਹਨੇਰਾ ਹੈ, ਜੋ ਅਸੀਂ ਹਰ ਰੋਜ਼ ਦੇਖਦੇ ਹਾਂ। ਇਸ ਲਈ ਜੇਕਰ ਅਸੀਂ ਸਚਮੁੱਚ ਭਗਵਾਨ ਰਾਮ ਦੇ ਜੀਵਨ, ਸੀਤਾ ਦੇ ਜੀਵਨ, ਗਾਂਧੀ ਦੇ ਜੀਵਨ ਵਿੱਚ ਵਿਸ਼ਵਾਸ ਰੱਖਦੇ ਹਾਂ ਤਾਂ ਸਾਨੂੰ ਯਕੀਨਨ ਗਾਂਧੀ ਦੇ ਨਕਸ਼ੇ ਕਦਮਾਂ ’ਤੇ ਚੱਲਣਾ ਪਵੇਗਾ। ਦੀਵਾਲੀ ਮੋਮਬੱਤੀਆਂ ਜਾਂ ਦੀਵੇ ਜਗਾਉਣ ਨਾਲੋਂ ਕਿਤੇ ਜ਼ਿਆਦਾ ‘ਸਾਡੇ ਜੀਵਨ ਨੂੰ ਰੌਸ਼ਨ ਕਰਨ’ ਬਾਰੇ ਹੈ।
ਇਹ ਵੀ ਪੜ੍ਹੋ : ਗਿਨੀਜ਼ ਬੁੱਕ-2024 ’ਚ ਭਾਰਤ ਦੇ ਕਰੀਬ 60 ਰਿਕਾਰਡ
ਨਿਊਯਾਰਕ ’ਚ ਆਪਣੇ ਨਿਵਾਸ ‘ਗ੍ਰੇਸੀਆ ਮੈਨਸ਼ਨ’ ’ਚ ਆਯੋਜਿਤ ਸਾਲਾਨਾ ਦੀਵਾਲੀ ਸਮਾਰੋਹ ’ਚ ਐਡਮਜ਼ ਨੇ ਕਿਹਾ, ‘‘ਦੀਵਾਲੀ ਸਿਰਫ ਇੱਕ ਛੁੱਟੀ ਨਹੀਂ ਹੈ, ਇਹ ਸਾਨੂੰ ਸਾਰਿਆਂ ਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਹਨੇਰੇ ਨੂੰ ਮਿਟਾਉਣਾ ਹੈ ਅਤੇ ਰੌਸ਼ਨੀ ਫੈਲਾਉਣੀ ਹੈ। ਇਸ ਸਿਲਸਿਲੇ ਵਿੱਚ ‘ਫੈਸਟੀਵਲ ਆਫ ਲਾਈਟਸ’ ਹੈ। ਇਸ ਸਾਲਾਨਾ ਸਮਾਗਮ ਵਿੱਚ ਸੈਂਕੜੇ ਭਾਰਤੀ-ਅਮਰੀਕੀਆਂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਨਾਗਰਿਕਾਂ ਅਤੇ ਹੋਰ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : Dabur ਨੂੰ ਝਟਕਾ , GST ਵਿਭਾਗ ਨੇ ਜਾਰੀ ਕੀਤਾ 321 ਕਰੋੜ ਰੁਪਏ ਨੋਟਿਸ
ਨਿਊਯਾਰਕ ਸੂਬੇ ਦੀ ਵਿਧਾਇਕ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਪਹਿਲਾਂ ਕਦੇ ਵੀ ਇੰਨਾ ਮਜ਼ਬੂਤ ਨਹੀਂ ਰਿਹਾ। ਰਾਜਕੁਮਾਰ ਦੇ ਯਤਨਾਂ ਸਦਕਾ ਹੀ ਨਿਊਯਾਰਕ ਸ਼ਹਿਰ ਦੇ ਸਕੂਲਾਂ ਵਿੱਚ ਦੀਵਾਲੀ ਮੌਕੇ ਛੁੱਟੀ ਦਾ ਐਲਾਨ ਕੀਤਾ ਗਿਆ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਵੱਲੋਂ 'ਸਹੁੰ ਚੁੱਕਣ' ਖ਼ਿਲਾਫ਼ ਦਰਜ ਮੁਕੱਦਮਾ ਖਾਰਜ
NEXT STORY