ਟਾਂਡਾ ਉੜਮੜ (ਵਰਿੰਦਰ ਪੰਡਿਤ)- ਦੇਸ਼ ਭਰ ਵਿਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮਹਾਸ਼ਿਵਰਾਤਰੀ ਮੌਕੇ ਟਾਂਡਾ ਇਲਾਕੇ ਦੇ ਵੱਖ-ਵੱਖ ਮੰਦਿਰਾਂ ਵਿੱਚ ਅੱਜ ਸਵੇਰ ਤੋਂ ਹੀ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸ਼ਿਵ ਭਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਮੰਦਰਾਂ ਵਿੱਚ ਨਤਮਸਤਕ ਹੋ ਕੇ ਭਗਵਾਨ ਭੋਲੇ ਸ਼ੰਕਰ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਇਸ ਦੌਰਾਨ ਪ੍ਰਾਚੀਨ ਸ਼ਿਵ ਮੰਦਰ ਜਹੂਰਾ ਵਿੱਚ ਜੋੜ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿੱਚ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ। ਇਸ ਤੋਂ ਇਲਾਵਾ ਸ਼੍ਰੀ ਮਹਾਦੇਵ ਮੰਦਿਰ ਉੜਮੜ ਸ਼ਿਵ ਮੰਦਰ ਰਮਾਈਨੀ ਉੜਮੜ ਠਾਕੁਰ ਦੁਆਰਾ ਮੰਦਿਰ ਮਿਆਣੀ ਪਿੰਡ ਜੌਲਾ ਅਤੇ ਹੋਰਨਾਂ ਪਿੰਡਾਂ ਦੇ ਮੰਦਿਰਾਂ ਵਿੱਚ ਸ਼ਿਵ ਭਗਤਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਦੇਰ ਰਾਤ ਤੱਕ ਮਹਾ ਸ਼ਿਵਰਾਤਰੀ ਦੀਆਂ ਰੌਣਕਾਂ ਰਹਿਣਗੀਆਂ।


ਇਹ ਵੀ ਪੜ੍ਹੋ: ਆਪਣੇ ਪੁੱਤ ਬਚਾਉਣੇ ਹਨ ਤਾਂ ਛੱਡ ਦਿਓ ਪੰਜਾਬ...ਨਸ਼ੇ ਕਾਰਨ ਹੋਈ ਪੁੱਤਰ ਦੀ ਮੌਤ ਪਿੱਛੋਂ ਬੋਲਿਆ ਪੁਲਸ ਅਧਿਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2 ਕਿਲੋ 23 ਗ੍ਰਾਮ ਹੈਰੋਇਨ ਸਮੇਤ ਏ. ਐੱਨ. ਟੀ. ਐੱਫ਼. ਨੇ ਫਿਰੋਜ਼ਪੁਰ ਦੇ 2 ਸਮੱਗਲਰਾਂ ਨੂੰ ਕੀਤਾ ਗ੍ਰਿਫ਼ਤਾਰ
NEXT STORY