ਨਿਊਯਾਰਕ (ਬਿਊਰੋ)— ਕੈਲੀਫੋਰਨੀਆ ਦੇ ਸ਼ਹਿਰ ਲਾਸ ਏਂਜਲਸ ਵਿਚ ਇਕ 13 ਸਾਲਾ ਲੜਕਾ 7.5 ਮੀਟਰ ਡੂੰਘੇ ਨਾਲੇ ਵਿਚ ਡਿੱਗ ਪਿਆ। ਇਸ ਲੜਕੇ ਨੂੰ 13 ਘੰਟਿਆਂ ਦੀ ਖੋਜ ਮਗਰੋਂ ਜ਼ਿੰਦਾ ਅਤੇ ਸੁਰੱਖਿਅਤ ਲੱਭ ਲਿਆ ਗਿਆ ਹੈ। ਜੇਸੀ ਹਰਨਾਨਡੇਜ਼ ਨੇ ਸੀਵਰ ਵਿਚ ਸਾਰੀ ਰਾਤ ਇੱਕਲਿਆਂ ਗੁਜਾਰੀ। ਜਾਣਕਾਰੀ ਮੁਤਾਬਕ ਜੇਸੀ ਆਪਣੇ ਪਰਿਵਾਰ ਨਾਲ ਲਾਸ ਏਂਜਲਸ ਦੇ ਗ੍ਰਿਫਿਥ ਪਾਰਕ ਵਿਚ ਈਸਟਰ ਦਾ ਜਸ਼ਨ ਮਨਾ ਰਿਹਾ ਸੀ। ਇਸ ਦੌਰਾਨ ਉਹ ਨਾਲੇ ਵਿਚ ਡਿੱਗ ਪਿਆ ਅਤੇ ਸੀਵਰੇਜ ਦੀਅ ਪਾਈਪਾਂ ਰਾਹੀਂ ਵਹਿ ਗਿਆ। ਇਸ ਹਾਦਸੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਲੱਗਭਗ 100 ਵਾਲੰਟੀਅਰਾਂ ਨੇ ਪੂਰੀ ਰਾਤ ਉਸ ਦੀ ਖੋਜ ਕੀਤੀ। ਸਵੇਰ ਦੇ ਲੱਗਭਗ 5:30 ਵਜੇ ਉਸ ਦੀ ਖੋਜ ਕਰ ਲਈ ਗਈ। ਲਾ ਫਾਇਰ ਕੈਪਟਨ ਏਰਿਕ ਸਕੌਟ ਨੇ ਐਲਾਨ ਕੀਤਾ ਕਿ ਅਸੀਂ ਜੇਸੀ ਹਰਨਾਨੇਡਜ਼ ਨੂੰ ਲੱਭ ਲਿਆ ਹੈ।
ਬਚਾਅ ਕਰਮਚਾਰੀਆਂ ਨੇ ਜੇਸੀ ਨੂੰ ਲੱਭਣ ਲਈ ਫਲੋਟਿੰਗ ਕੈਮਰਿਆਂ ਦੀ ਮਦਦ ਲਈ। ਸੀਵਰ ਵਿਚੋਂ ਬਾਹਰ ਕੱਢਣ ਤੋਂ ਪਹਿਲਾਂ ਕਰਮਚਾਰੀਆਂ ਨੇ ਉਸ ਨੂੰ ਇਕ ਮੋਬਾਇਲ ਫੋਨ ਮੁੱਹਈਆ ਕਰਵਾਇਆ ਤਾਂ ਜੋ ਉਹ ਆਪਣੇ ਮਾਤਾ-ਪਿਤਾ ਨਾਲ ਗੱਲ ਰਕ ਸਕੇ। ਚੰਗੀ ਕਿਸਮਤ ਨਾਲ ਜੇਸੀ ਪੂਰੀ ਤਰ੍ਹਾਂ ਸੁਰੱਖਿਅਤ ਸੀ ਅਤੇ ਹੋਸ਼ ਵਿਚ ਸੀ। ਫਿਰ ਵੀ ਸਾਵਧਾਨੀ ਦੇ ਤੌਰ 'ਤੇ ਜੇਸੀ ਨੂੰ ਬਾਹਰ ਕੱਢਦੇ ਸਾਰ ਹੀ ਹਸਪਤਾਲ ਲਿਜਾਇਆ ਗਿਆ। ਜੇਸੀ ਦੀ ਹਾਲਤ ਠੀਕ ਹੋਣ ਕਾਰਨ ਉਸ ਨੂੰ ਜਲਦੀ ਛੁੱਟੀ ਮਿਲ ਜਾਣ ਦੀ ਉਮੀਦ ਹੈ।
ਰੂਸ ਨੇ ਕੈਨੇਡਾ ਦੇ 4 ਡਿਪਲੋਮੈਟਾਂ ਨੂੰ ਕੱਢਿਆ ਬਾਹਰ
NEXT STORY