ਮਿਲਾਨ/ ਇਟਲੀ ( ਸਾਬੀ ਚੀਨੀਆ) - ਮਹਾਨ ਸਮਾਜ ਸੁਧਾਰਕ, ਰਾਜਨੀਤਿਕ ਤੇ ਧਾਰਮਿਕ ਆਗੂ ਸਾਬਕਾ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਸ਼ਰਧਾ ਤੇ ਸਿੱਖੀ ਦੇ ਮੁਜੱਸਮੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 74ਵੀਂ ਬਰਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ਵਿਚ ਮਨਾਈ ਜਾ ਰਹੀ ਹੈ।
ਇਸ ਸੰਬਧੀ ਇਟਲੀ ਦੀਆਂ ਸੰਗਤਾਂ ਵੱਲੋ ਪੂਰੇ ਯੂਰਪ ਵਿਚ ਸਾਂਝੀਵਾਲਤਾ ਦਾ ਸੁਨੇਹਾ ਦੇ ਰਹੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਰੋਮ ਦੀਆਂ ਸੰਗਤਾਂ ਵੱਲੋਂ ਵੀ ਤਿੰਨ ਰੋਜਾਂ ਮਹਾਨ ਸਮਾਗਮ ਕਰਵਾਏ ਗਏ। ਜਿੰਨਾਂ ਵਿੱਚ ਸੰਗਤਾਂ ਨੇ ਦੂਰ ਦਰਾਡੇ ਤੋਂ ਪਹੁੰਚ ਕੇ ਸ਼ਿਰਕਤ ਕਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ ਅਤੇ ਗੁਰਬਾਣੀ ਰਸ ਸਰਵਣ ਕੀਤਾ।
ਇਸ ਮੌਕੇ ਗਿਆਨੀ ਮਨਿੰਦਰ ਸਿੰਘ ਜੀ ਬਟਾਲੇ ਵਾਲੇ ਅਤੇ ਏ ,ਐਸ , ਏ ਖ਼ਾਲਸਾ ਢਾਡੀ ਜੱਥਾ ਯੂ , ਕੇ ਵਾਲਿਆਂ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਗਿਆ ॥ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਨੌਜਵਾਨ ਸਭਾ ਲਵੀਨੀਓ ਵੱਲੋਂ ਆਏ ਹੋਏ ਜੱਥਿਆਂ ਅਤੇ ਸੇਵਾਦਾਰਾਂ ਦਾ ਉਚੇਚੇ ਤੌਰ 'ਤੇ ਸਨਾਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕਿ ਲੰਗਰ ਵੱਖ-ਵੱਖ ਸਟਾਲਾਂ ਦੇ ਰੂਪ ਵਿਚ ਅਤੁੱਟ ਵਰਤਾਏ ਗਏ।
ਇਸ ਦਿਨ ਲੱਗੇਗਾ 21ਵੀਂ ਸਦੀ ਦਾ ਸਭ ਤੋਂ ਲੰਬਾ 'ਸੂਰਜ ਗ੍ਰਹਿਣ', ਜਾਣੋ ਭਾਰਤ 'ਚ ਵਿਖਾਈ ਦੇਵੇਗਾ ਜਾਂ ਨਹੀਂ
NEXT STORY