ਬੀਜਿੰਗ — ਚੀਨ ਦੀ ਮਸ਼ਹੂਰ ਮਾਡਲ ਅਤੇ ਸਟਾਰ ਨੂੰ ਅਧਿਕਾਰੀਆਂ ਨੇ ਸੋਸ਼ਲ ਰਿਸਪਾਂਸੇਬਿਲਟੀ 'ਚ ਜ਼ੀਰੋ ਫੀਸਦੀ ਦਾ ਸਕੋਰ ਦਿੱਤਾ ਹੈ। ਇਸ ਨਾਲ ਇਸ ਗੱਲ ਦਾ ਸ਼ੱਕ ਵੱਧ ਗਿਆ ਹੈ ਕਿ ਸਟਾਰ ਨੂੰ ਅਧਿਕਾਰੀਆਂ ਨੇ ਹਿਰਾਸਤ 'ਚ ਰਖਿਆ ਹੈ। ਸਰਕਾਰੀ ਅਖਬਾਰ ਚਾਈਨਾ ਡੇਲੀ ਮੁਤਾਬਕ 2014 ਦੀ ਹਾਲੀਵੁੱਡ ਫਿਲਮ 'ਚ ਨਜ਼ਰ ਆਈ ਫੈਨ ਬਿੰਗਬਿੰਗ ਨੂੰ ਪ੍ਰਫੈਸ਼ਨਲ ਲਾਈਵਸ, ਚੈਰਿਟੀ ਦੇ ਕੰਮਾਂ ਅਤੇ ਵਿਅਕਤੀਗਤ ਈਮਾਨਦਾਰੀ ਦੇ ਪੈਮਾਨਿਆਂ 'ਤੇ 100 ਸੈਲੀਬ੍ਰਿਟੀ ਦੀ ਰੈਕਿੰਗ 'ਚ ਸਭ ਤੋਂ ਆਖਿਰ ਨੰਬਰ 'ਤੇ ਰਖਿਆ ਗਿਆ ਹੈ।
ਪੇਇਚਿੰਗ ਨਾਰਮਲ ਯੂਨੀਵਰਸਿਟੀ ਦੇ ਐਕੇਡੈਮਿਕਸ ਵੱਲੋਂ ਤਿਆਰ ਕੀਤੀ ਗਈ 2017-18 ਲਈ ਚਾਈਨਾ ਫਿਲਮ ਐਂਡ ਟੈਲੀਵੀਜ਼ਨ ਸਟਾਰ ਸੋਸ਼ਲ ਰਿਸਪਾਂਸੇਬਿਲਟੀ ਰਿਪੋਰਟ ਨੂੰ ਸਰਕਾਰੀ ਮੀਡੀਆ ਜ਼ੋਰ-ਸ਼ੋਰ ਨਾਲ ਸ਼ੇਅਰ ਕਰ ਰਹੀ ਹੈ। ਚੀਨ ਦੀ ਇਸ ਬੈਸਟ-ਪੇਡ ਐਕਟਰ ਨੂੰ ਜਾਰੀ ਰੇਟਿੰਗ ਅਜਿਹੇ ਸਮੇਂ 'ਚ ਮਿਲੀ ਹੈ, ਜਦੋਂ 4 ਮਹੀਨਿਆਂ ਪਹਿਲਾਂ ਹੀ ਇਕ ਟੀ. ਵੀ. ਪ੍ਰੈਜੇਂਟਰ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਸੀ ਪਰ ਚੀਨ ਦੇ ਇੰਟਰਨੈੱਟ ਯੂਜ਼ਰ ਟੈਕਸ ਚੋਰੀ ਦੇ ਦੋਸ਼ਾਂ ਅਤੇ ਜ਼ੀਰੋ ਸੋਸ਼ਲ ਰਿਸਪਾਂਸੇਬਿਲਟੀ ਰੇਟਿੰਗ ਨੂੰ ਇਕੱਠੇ ਜੋੜ ਕੇ ਦੇਖ ਰਹੇ ਹਨ।
ਟੈਕਸ ਚੋਰੀ ਦੇ ਦੋਸ਼ਾਂ ਵਿਚਾਲੇ ਚੀਨ ਦੀ ਸਟਾਰ ਬੈਨ ਬਿੰਗਬਿੰਗ ਰਹੱਸਮਈ ਢੰਗ ਨਾਲ ਗਾਇਬ ਹੋ ਗਈ। ਉਸ ਨੂੰ 1 ਜੁਲਾਈ ਤੋਂ ਬਾਅਦ ਨਹੀਂ ਦੇਖਿਆ ਗਿਆ ਹੈ, ਉਦੋਂ ਉਸ ਨੇ ਬੱਚਿਆਂ ਦੇ ਇਕ ਹਸਪਤਾਲ ਦਾ ਦੌਰਾ ਕੀਤਾ ਸੀ। ਇਕ ਸਿੰਗਰ ਅਤੇ ਮਾਡਲ ਦੇ ਤੌਰ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਪਛਾਣੀ ਜਾਣ ਵਾਲੀ ਫੈਨ ਬਿੰਗਬਿੰਗ ਹਾਲੀਵੁੱਡ ਫਿਲਮ ਐਕਸ ਮੈਨ 'ਚ ਬਲਿੰਕ ਦੇ ਕਿਰਦਾਰ ਲਈ ਮਸ਼ਹੂਰ ਹੈ। ਉਥੇ ਚੀਨ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇਕ ਹੈ।
ਪਿਛਲੇ ਹਫਤੇ ਸਰਕਾਰੀ ਪ੍ਰਕਾਸ਼ਨ ਸਕਿਓਰਿਟੀ ਡੇਲੀ ਨੇ ਰਿਪੋਰਟ ਦਿੱਤੀ ਸੀ ਕਿ ਐਕਟਰ ਨੂੰ ਅਧਿਕਾਰੀਆਂ ਨੇ ਅੰਡਰ ਕੰਟਰੋਲ ਰਖਿਆ ਹੈ ਅਤੇ ਉਹ ਕਾਨੂੰਨੀ ਫੈਸਲੇ ਨੂੰ ਮਨਜ਼ੂਰ ਕਰ ਲਵੇਗੀ। ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਕਥਿਤ ਟੈਕਸ ਚੋਰੀ ਦਾ ਮਾਮਲਾ ਤਾਂ ਅਜੇ ਸਿਰਫ ਸ਼ੁਰੂਆਤ ਹੈ। ਹਾਲਾਂਕਿ ਪ੍ਰਕਾਸ਼ਨ ਦੇ ਕੁਝ ਘੰਟਿਆਂ ਬਾਅਦ ਹੀ ਇਹ ਸਟੋਰੀ ਹਟਾ ਦਿੱਤੀ ਗਈ ਸੀ।
ਲੰਡਨ : ਅਰਬਪਤੀ ਭਾਰਤੀ ਨੇ ਧੀ ਲਈ ਖਰੀਦੀ ਕਰੋੜਾਂ ਰੁਪਏ ਦੀ ਕੋਠੀ
NEXT STORY