ਨਿਊਯਾਰਕ— ਉਬਰ ਨੇ ਵਰਲਡ ਟਰੇਡ ਸੈਂਟਰ ਦੀ ਥਾਂ ਨੇੜੇ ਸਾਈਕਲ ਦੇ ਰਸਤੇ 'ਤੇ ਟਰੱਕ ਚੜਾਅ ਕੇ 8 ਲੋਕਾਂ ਨੂੰ ਮਾਰਨ ਵਾਲੇ ਸ਼ੱਕੀ ਅੱਤਵਾਦੀ ਦੇ ਆਪਣੇ ਚਾਲਕ ਹੋਣ ਦੀ ਪੁਸ਼ਟੀ ਕੀਤੀ ਹੈ।
ਐਪ ਰਾਹੀਂ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ 29 ਸਾਲ ਦਾ ਸੈਫੁਲ ਸੇਈਪੋਵ ਉਬਰ ਚਾਲਕ ਬਣਨ ਲਈ ਕੀਤੀ ਗਈ ਪ੍ਰੀਖਿਆ 'ਚੋਂ ਪਾਸ ਹੋ ਗਿਆ ਸੀ। ਉਸ ਨੂੰ ਹੁਣ ਉਬਰ ਐਪ ਨਾ ਜੋੜ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਵਲੋਂ ਪੂਰੀ ਮਦਦ ਕਰਨ ਲਈ ਤਿਆਰ ਹੈ ਤੇ ਉਸ ਨੇ ਆਪਣੇ ਅਧਿਕਾਰੀਆਂ ਨੂੰ ਸੰਪਰਕ ਕੀਤਾ ਹੈ ਤੇ ਉਬਰ 'ਚ ਸ਼ੱਕੀ ਦੇ ਪਿਛੋਕੜ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ। ਉਬਰ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਹੈਰਾਨ ਹੈ। ਸੋਈਪੋਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਜਬੇਕ ਮੂਲ ਦੇ 29 ਸਾਲ ਸੋਈਪੋਵ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਦੇ ਪੇਟ 'ਚ ਗੋਲੀ ਮਾਰੀ ਗਈ ਸੀ। ਉਹ 2010 'ਚ ਅਮਰੀਕਾ ਆਇਆ ਸੀ।
ਅਮਰੀਕੀ ਪਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ 'ਚ ਲੱਗਣਗੇ 1200 ਅਰਬ ਡਾਲਰ
NEXT STORY