ਵਾਸ਼ਿੰਗਟਨ— ਅਮਰੀਕਾ ਦੇ ਟ੍ਰਾਂਸਪੋਟੇਸ਼ਨ ਸਕਿਓਰਿਟੀ ਐਡਮਿਨਿਸਟ੍ਰੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਸਾਊਦੀ ਅਰਬ ਦੀਆਂ ਏਅਰਲਾਈਂਜ਼ 'ਚ ਯਾਤਰੀਆਂ ਵਲੋਂ ਇਲੈਕਟ੍ਰਾਨਿਕ ਸਮਾਨ ਜਿਵੇਂ ਲੈਪਟਾਪ ਲਿਜਾਣ ਸਬੰਧੀ ਪਾਬੰਦੀ ਹਟਾ ਦਿੱਤੀ ਗਈ ਹੈ।
ਇਸੇ ਸਾਲ ਮਾਰਚ ਮਹੀਨੇ 'ਚ ਅਮਰੀਕਾ ਨੇ ਯਾਤਰੀਆਂ ਦੇ ਲੈਪਟਾਪ ਤੇ ਹੋਰ ਇਲੈਕਟ੍ਰਾਨਿਕ ਸਮਾਨ ਫਲਾਈਟ ਦੇ ਅੰਦਰ ਲਿਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ, ਜਿਨ੍ਹਾਂ 'ਚ ਜ਼ਿਆਦਾਤਰ ਮੱਧ ਪੂਰਬੀ ਕੈਰੀਅਰ ਸਨ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਕੋਈ ਵੀ ਵਿਅਕਤੀ ਫਲਾਈਟ 'ਚ ਧਮਾਕਾਖੇਜ਼ ਸਮੱਗਰੀ ਨਾ ਲਿਜਾ ਸਕੇ। ਪਿਛਲੇ ਮਹੀਨੇ ਅਮਰੀਕਾ ਦੇ ਅਫਸਰਾਂ ਨੇ ਸਿਫਾਰਿਸ਼ ਕੀਤੀ ਸੀ ਕਿ ਇਸ ਬੈਨ ਨੂੰ ਹਟਾ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਆਪਣੀਆਂ ਏਅਰਲਾਈਨਾਂ ਦੀ ਸਕਿਓਰਿਟੀ ਵਧਾ ਦਿੱਤੀ ਹੈ।
ਟੀ.ਐੱਸ.ਏ. ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਸੋਮਵਾਰ ਨੂੰ ਕਿੰਗ ਅਬਦੁਲ ਅਜ਼ੀਜ਼ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸਾਊਦੀ ਅਰਬ ਏਅਰਲਾਈਨ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ। ਬੁਲਾਰੇ ਨੇ ਕਿਹਾ ਕਿ ਇਸ ਸਬੰਧ 'ਚ ਸਰਕਾਰੀ ਅਧਿਕਾਰੀ ਕਿੰਗ ਖਾਲਿਦ ਏਅਰਪੋਰਟ 'ਤੇ ਇਸ ਹਫਤੇ ਦੇ ਅਖੀਰ 'ਚ ਯਾਤਰਾ ਕਰਨਗੇ। ਇਸ ਦੇ ਬਾਅਦ ਸਰਕਾਰੀ ਅਧਿਕਾਰੀ ਇਸ ਸਬੰਧ 'ਚ ਹੋਰ ਵੀ ਏਅਰਲਾਈਂਜ਼ ਦੀ ਯਾਤਰਾ ਕਰਕੇ ਇਸ ਸਬੰਧੀ ਫੈਸਲਾ ਲੈ ਸਕਦੇ ਹਨ।
ਭਾਰਤ, ਬ੍ਰਿਟੇਨ ਨੇ ਹਵਾਲਗੀ, ਅੱਤਵਾਦ ਰੋਕੂ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ 'ਤੇ ਕੀਤੀ ਚਰਚਾ
NEXT STORY