ਵਾਸ਼ਿੰਗਟਨ— ਅਮਰੀਕੀ ਸੀਨੇਟ ਨੇ ਰੂਸ, ਈਰਾਨ ਤੇ ਉਤਰੀ ਕੋਰੀਆ ਵਿਰੁੱਧ ਸਖਤ ਅਤੇ ਵਧੀਕ ਪਾਬੰਦੀ ਲਾਗੂ ਕਰਨ ਸਬੰਧੀ ਬਿੱਲ ਨੂੰ ਭਾਰੀ ਦੋ ਪੱਖੀ ਸਮਰਥਨ ਦਿੰਦੇ ਹੋਏ ਪਾਸ ਕਰ ਦਿੱਤਾ। 'ਕਾਊਂਟਰਿੰਗ ਅਮੇਰੀਕਾਜ ਐਡਵਰਸੀਟੀਜ਼ ਥਰੂ ਸੈਂਕਸ਼ਨ ਐਕਟ' ਨੂੰ ਇਸ ਹਫਤੇ ਦੀ ਸ਼ੁਰੂਆਤ 'ਚ ਪ੍ਰਤੀਨਿਧੀ ਸਭਾ ਨੇ ਪਾਸ ਕੀਤਾ ਸੀ ਤੇ ਹੁਣ ਸੀਨੇਟ ਨੇ ਇਸ ਨੂੰ 2 ਦੇ ਮੁਕਾਬਲੇ 98 ਵੋਟਾਂ ਨਾਲ ਪਾਸ ਕਰ ਦਿੱਤਾ ਹੈ। ਹੁਣ ਇਹ ਬਿੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੰਜ਼ੂਰੀ ਲਈ ਵਾਈਟ ਹਾਉੂਸ ਜਾਵੇਗਾ।
ਨਾਈਜੀਰੀਆ 'ਚ ਬੋਕੋ ਹਰਮ ਦੇ ਹਮਲੇ 'ਚ 50 ਤੋਂ ਵੱਧ ਮੌਤਾਂ
NEXT STORY