ਇੰਟਰਨੈਸ਼ਨਲ ਡੈਸਕ : ਅਮਰੀਕਾ ਸਥਿਤ ਨਿਲਾਮੀ ਘਰ 'ਸੋਥਬੀਜ਼' ਦੁਨੀਆ ਦੀ ਸਭ ਤੋਂ ਪੁਰਾਣੀ ਵ੍ਹਿਸਕੀ ਦੀ ਨਿਲਾਮੀ ਕਰ ਰਿਹਾ ਹੈ। ਇਸ 81 ਸਾਲ ਪੁਰਾਣੀ ਵ੍ਹਿਸਕੀ ਦਾ ਨਾਂ 'ਦਿ ਮੈਕਲਨ ਦਿ ਰੀਚ' (The Macallan The Reach) ਹੈ। ਨਿਲਾਮੀ ਘਰ ਸੋਥਬੀਜ਼ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 'ਦਿ ਮੈਕਲਨ ਦਿ ਰੀਚ' ਨੂੰ ਨਿਲਾਮੀ ਲਈ ਰੱਖਿਆ ਹੈ। ਸੋਥਬੀਜ਼ ਨੇ ਵੈੱਬਸਾਈਟ 'ਤੇ ਇਸ ਵ੍ਹਿਸਕੀ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ 'ਦਿ ਮੈਕਲਨ ਦਿ ਰੀਚ' ਨੂੰ 1940 ਵਿੱਚ ਡਿਸਟਿਲਡ ਕੀਤਾ ਗਿਆ ਸੀ ਅਤੇ ਇਸ ਵ੍ਹਿਸਕੀ ਦੀ ਸਿਰਫ ਇਕ ਬੋਤਲ ਤਿਆਰ ਕੀਤੀ ਗਈ ਹੈ। ਜੇਤੂ ਬੋਲੀਕਾਰ ਨੂੰ 'ਦਿ ਮੈਕਲਨ ਦਿ ਰੀਚ' ਦੀ ਬੋਤਲ ਦੇ ਨਾਲ ਕਾਂਸੀ ਦੀ ਛੋਟੀ ਮੂਰਤੀ ਮਿਲੇਗੀ।
ਇਹ ਵੀ ਪੜ੍ਹੋ : ਇਟਲੀ ਦੀ ਨਵੀਂ ਸਰਕਾਰ ਵਿਦੇਸ਼ੀਆਂ ਲਈ ਕਰ ਸਕਦੀ ਹੈ ਨਵੇਂ ਸਖ਼ਤ ਕਾਨੂੰਨ ਲਾਗੂ

ਸੋਥਬੀਜ਼ ਦੀ ਸੂਚੀ ਦੇ ਅਨੁਸਾਰ, 'ਦਿ ਮੈਕਲਨ ਦਿ ਰੀਚ' ਦੀ ਬੋਤਲ ਨੂੰ 3/288 ਨੰਬਰ 'ਤੇ ਨਿਲਾਮੀ ਲਈ ਰੱਖਿਆ ਗਿਆ ਹੈ। ਇਹ ਵ੍ਹਿਸਕੀ ਦੀ ਬੋਤਲ ਲਾਲ ਚਮੜੇ ਦੀ ਬਣੀ ਲੱਕੜ ਦੀ ਅਲਮਾਰੀ ਵਿੱਚ ਪ੍ਰਦਰਸ਼ਿਤ ਤਿੰਨ ਹੱਥਾਂ ਨਾਲ ਬਣੀ ਕਾਂਸੀ ਦੀ ਮੂਰਤੀ ਉੱਤੇ ਰੱਖੀ ਗਈ ਹੈ। ਇਹ ਕਾਂਸੀ ਦੀ ਮੂਰਤੀ ਸਾਸਕੀਆ ਰੌਬਿਨਸਨ ਦੁਆਰਾ ਬਣਾਈ ਗਈ ਹੈ। ਇਸ ਦੇ ਨਾਲ ਹੀ ਇਸ ਦਾ ਕੈਬਨਿਟ 1940 ਵਿੱਚ ਮੈਕਲਨ ਅਸਟੇਟ ਵਿੱਚ ਇਕ ਐਲਮ ਦੇ ਦਰੱਖਤ ਦੀ ਲੱਕੜ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : 57 ਫ਼ੀਸਦੀ ਭਾਰਤੀ ਮੱਧ ਵਰਗ ਵਿਦੇਸ਼ਾਂ 'ਚ ਕਰਨਾ ਚਾਹੁੰਦਾ ਹੈ ਪੜ੍ਹਾਈ : ਸਰਵੇਖਣ

1.75 ਕਰੋੜ ਰੁਪਏ ਹੈ ਅਨੁਮਾਨਿਤ ਕੀਮਤ
ਸੋਥਬੀਜ਼ ਦੀ ਵੈੱਬਸਾਈਟ 'ਤੇ ਲੋਕ ਇਸ ਵ੍ਹਿਸਕੀ ਲਈ ਬੋਲੀ ਲਗਾ ਸਕਦੇ ਹਨ। ਨਿਲਾਮੀ ਘਰ ਨੇ ਬੋਲੀ ਲਗਾਉਣ ਦੀ ਆਖ਼ਰੀ ਤਾਰੀਖ 5 ਅਕਤੂਬਰ ਰੱਖੀ ਹੈ। ਵ੍ਹਿਸਕੀ ਪ੍ਰੇਮੀਆਂ ਲਈ 'ਦਿ ਮੈਕਲਨ ਦਿ ਰੀਚ' ਦੀ ਅਨੁਮਾਨਿਤ ਕੀਮਤ ਰੇਂਜ 1,10,000 ਤੋਂ 2,00,000 GBP ਯਾਨੀ 96.72 ਲੱਖ ਤੋਂ 1.75 ਕਰੋੜ ਰੁਪਏ ਰੱਖੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ’ਚ ਫ਼ੌਜ ਦੇ ਕਾਫਿਲੇ ’ਤੇ ਹਮਲਾ, 21 ਜਵਾਨ ਜ਼ਖ਼ਮੀ
NEXT STORY