ਬਰਲਿਨ (ਏਜੰਸੀ)- ਪੂਰੀ ਦੁਨੀਆ 'ਚ ਕੋਰੋਨਾ ਦਾ ਕਹਿਰ ਵਰ੍ਹ ਰਿਹਾ ਹੈ। ਇਸ ਜੰਗ 'ਚ ਕਈ ਨੇਤਾਵਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਮਹਿਲਾ ਨੇਤਾਵਾਂ ਦੀ ਕਾਫੀ ਤਾਰੀਫ ਹੋ ਰਹੀ ਹੈ।
ਕੋਰੋਨਾ ਇਨਫੈਕਸ਼ਨ ਦੇ ਚੱਲਦੇ ਜਰਮਨੀ ਦੀ ਘੱਟ ਮੌਤ ਦਰ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸੰਕਟ ਨਾਲ ਨਜਿੱਠਣ ਵਿਚ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਦੇਸ਼ ਦੀ 60 ਫੀਸਦੀ ਆਬਾਦੀ ਕੋਰੋਨਾ ਨਾਲ ਇਨਫੈਕਟਿਡ ਹੋ ਸਕਦੀ ਹੈ। ਰਸਮੀ ਤੌਰ 'ਤੇ ਉਨ੍ਹਾਂ ਨੇ ਲੌਕਡਾਊਨ ਸ਼ਬਦ ਦੀ ਵਰਤੋਂ ਵੀ ਨਹੀਂ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ਉਹ ਸਮਝਦੀ ਹੈ ਕਿ ਆਜ਼ਾਦੀ ਕਿੰਨੀ ਜ਼ਰੂਰੀ ਹੈ।
ਕੋਰੋਨਾ ਵਾਇਰਸ ਨਾਲ ਦੁਨੀਆ ਦਾ ਪਿੱਛਾ ਉਦੋਂ ਤੱਕ ਪੂਰੀ ਤਰ੍ਹਾਂ ਨਹੀਂ ਛੁੱਟੇਗਾ ਜਦੋਂ ਤੱਕ ਇਸ ਦਾ ਟੀਚਾ ਨਹੀਂ ਬਣ ਜਾਂਦਾ। ਜਰਮਨ ਸੈਂਟਰ ਫਾਰ ਇਨਫੈਕਸ਼ਨ ਰਿਸਰਚ ਦੀ ਪ੍ਰੋਫੈਸਰ ਮੇਰੀਲਿਨ ਏਡੋ ਆਪਣੀ ਟੀਮ ਨਾਲ ਮਿਲ ਕੇ ਕੋਰੋਨਾ ਵਾਇਰਸ ਤੋਂ ਬਚਾਉਣ ਦਾ ਟੀਚਾ ਵਿਕਸਿਤ ਕਰਨ ਵਿਚ ਲੱਗੀ ਹੈ। ਇਸ ਤੋਂ ਪਹਿਲਾਂ ਉਹ ਇਬੋਲਾ ਅਤੇ ਮਰਸ ਦੇ ਟੀਕੇ ਵੀ ਵਿਕਸਿਤ ਕਰ ਚੁੱਕੀ ਹੈ।
14 ਮਾਰਚ ਨੂੰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਨ ਨੇ ਐਲਾਨ ਕੀਤਾ ਕਿ ਦੇਸ਼ ਵਿਚ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਲਈ ਸੈਲਫ ਆਈਸੋਲੇਟ ਕਰਨਾ ਹੋਵੇਗਾ। ਉਸ ਵੇਲੇ ਦੇਸ਼ ਵਿਚ ਕੋਰੋਨਾ ਦੇ ਸਿਰਫ 6 ਮਾਮਲੇ ਸਾਹਮਣੇ ਆਏ ਸਨ। ਅੰਕੜਾ 100 ਤੋਂ ਪਾਰ ਜਾਂਦੇ ਹੀ ਉਨ੍ਹਾਂ ਨੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕਰ ਦਿੱਤਾ। ਬੱਚਿਆਂ ਨੂੰ ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਉਹ ਜਾਣਦੀ ਹੈ ਕਿ ਈਸਟਰ ਦਾ ਖਰਗੋਸ਼ ਜ਼ਰੂਰੀ ਹੈ ਪਰ ਇਸ ਸਾਲ ਉਸ ਨੂੰ ਆਪਣੇ ਘਰ ਵਿਚ ਹੀ ਰਹਿਣਾ ਹੋਵੇਗਾ।
ਦੱਖਣੀ ਕੋਰੀਆ ਦੇ ਸੈਂਟਰ ਫਾਰ ਡਿਜ਼ੀਜ਼ ਐਂਡ ਪ੍ਰੀਵੈਂਸ਼ਨ ਦੀ ਪ੍ਰਧਾਨ ਜੁਂਗ ਇਉਨ ਕੇਓਂਗ ਨੂੰ ਨੈਸ਼ਨਲ ਹੀਰੋ ਐਲਾਨ ਦਿੱਤਾ ਹੈ। ਸਥਾਨਕ ਮੀਡੀਆ ਮੁਤਾਬਕ ਕੋਰੋਨਾ ਸੰਕਟ ਦੀ ਸ਼ੁਰੂਆਤ ਨਾਲ ਕੇਓਂਗ ਦਿਨ ਰਾਤ ਕੰਮ ਕਰ ਰਹੀ ਹੈ। ਨਾ ਸੋ ਰਹੀ ਹੈ ਅਤੇ ਨਾ ਹੀ ਦਫਤਰ ਤੋਂ ਬਾਹਰ ਨਿਕਲ ਰਹੀ ਹੈ। ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਸੀ ਕਿ ਪੂਰੇ ਦੇਸ਼ ਵਿਚ ਟੈਸਟਿੰਗ ਮੁਮਕਿਨ ਹੋ ਸਕੀ ਅਤੇ ਇਨਫੈਕਸ਼ਨ ਦਾ ਫੈਲਾਅ ਰੁੱਕ ਗਿਆ।
ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ ਮਾਰਚ ਦੀ ਸ਼ੁਰੂਆਤ ਤੋਂ ਹੀ ਸਖ਼ਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ। 14 ਮਾਰਚ ਤੱਕ ਦੇਸ਼ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਡੈਨਮਾਰਕ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 5800 ਮਾਮਲੇ ਹੀ ਸਾਹਮਣੇ ਆਏ ਹਨ। ਚੀਨ ਦੇ ਬਹੁਤ ਹੀ ਨੇੜੇ ਹੁੰਦੇ ਹੋਏ ਵੀ ਤਾਈਵਾਨ ਨੇ ਖੁਦ ਨੂੰ ਕੋਰੋਨਾ ਤੋਂ ਬਚਾ ਲਿਆ। ਉਥੇ ਹੀ ਕੋਰੋਨਾ ਇਨਫੈਕਸ਼ਨ ਦੇ 400 ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜਾਣਕਾਰਾਂ ਦਾ ਮੰਨਣਾ ਸੀ ਕਿ ਤਾਈਵਾਨ ਸਭ ਤੋਂ ਪੁਰੀ ਤਰ੍ਹਾਂ ਨਾਲ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੋ ਸਕਦਾ ਸੀ, ਵੇਨ ਦੀ ਸਰਕਾਰ ਨੇ ਸਮਾਂ ਰਹਿੰਦਿਆਂ ਚੀਨ, ਹਾਂਗਕਾਂਗ ਅਤੇ ਮਕਾਊ ਤੋਂ ਆਉਣ ਵਾਲੇ ਲੋਕਾਂ 'ਤੇ ਟ੍ਰੈਵਲ ਬੈਨ ਲਗਾ ਦਿੱਤਾ ਸੀ।
ਦੁਨੀਆ ਦੇ ਸਭ ਤੋਂ ਅਮੀਰ ਸੂਬੇ 'ਚ ਕੋਰੋਨਾ ਦਾ ਕਹਿਰ, 10,000 ਤੋਂ ਜ਼ਿਆਦਾ ਮੌਤਾਂ
NEXT STORY