ਵਾਸ਼ਿੰਗਟਨ(ਬਿਊਰੋ)— ਅਮਰੀਕਾ ਵਿਚ ਆਮ ਤੌਰ 'ਤੇ ਪਾਇਲਟ 65 ਸਾਲ ਦੀ ਉਮਰ ਤੱਕ ਸੇਵਾ-ਮੁਕਤ ਹੋ ਜਾਂਦੇ ਹਨ ਪਰ ਉਥੇ ਫਲਾਈਟ ਅਟੈਂਡੈਂਟਸ ਲਈ ਅਜਿਹਾ ਕੋਈ ਨਿਯਮ ਨਹੀਂ ਹੈ। ਅਜਿਹੀ ਹੀ ਇਕ ਫਲਾਈਟ ਅਟੈਂਡੈਂਟ ਹੈ ਬੇਟ ਨੈਸ਼। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਨੈਸ਼ ਦੀ ਉਮਰ 81 ਸਾਲ ਹੈ ਪਰ ਫਿਰ ਵੀ ਉਹ ਬਹੁਤ ਆਰਾਮ ਨਾਲ ਪਿਛਲੇ 60 ਸਾਲਾਂ ਤੋਂ ਆਪਣੀ ਜ਼ਿੰਮੇਦਾਰੀ ਨਿਭਾਅ ਰਹੀ ਹੈ। ਇੱਥੋਂ ਤੱਕ ਕਿ ਨੈਸ਼ ਨੂੰ ਦੁਨੀਆ ਦੀ ਸਭ ਤੋਂ ਸੀਨੀਅਰ ਫਲਾਈਟ ਅਟੈਂਡੈਂਟ ਵੀ ਮੰਨਿਆ ਜਾਂਦਾ ਹੈ।
ਵਾਸ਼ਿੰਗਟਨ ਦੀ ਸਰਹੱਦ ਕੋਲ ਵਰਜੀਨੀਆ ਵਿਚ ਰਹਿਣ ਵਾਲੀ ਬੇਟ ਨੈਸ਼ ਜਦੋਂ 21 ਸਾਲ ਦੀ ਸੀ ਉਦੋਂ ਉਨ੍ਹਾਂ ਨੇ ਇਕ ਫਲਾਈਟ ਅਟੈਂਡੈਂਟ ਦੇ ਰੂਪ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਬੇਟ ਨੇ 10 ਸਾਲ ਪਹਿਲਾਂ ਹੀ ਆਪਣੈ ਕੰਮ ਦੀ 50ਵੀਂ ਵਰ੍ਹੇਗੰਢ ਮਨਾਈ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ ਸੀ। ਫਲਾਈਟ ਦੌਰਾਨ ਯਾਤਰੀ ਨੈਸ਼ ਦੀ ਉਮਰ ਅਤੇ ਉਨ੍ਹਾਂ ਦੇ ਜਜਬੇ ਨੂੰ ਦੇਖ ਕੇ ਉਨ੍ਹਾਂ ਨਾਲ ਸੈਲਫੀ ਵੀ ਲੈਂਦੇ ਹਨ। ਨੈਸ਼ ਨਾਲ ਕੰਮ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਨੈਸ਼ ਸਭ ਲਈ ਇਕ ਪ੍ਰੇਰਣਾ ਹੈ ਅਤੇ ਉਨ੍ਹਾਂ ਨੂੰ ਇਸ ਇੰਡਸਟਰੀ ਵਿਚ ਲੱਗਭਗ ਹਰ ਕੋਈ ਜਾਣਦਾ ਹੈ। ਯਾਤਰੀ ਨੈਸ਼ ਨੂੰ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਸਮਝਦੇ। ਜ਼ਿਕਰਯੋਗ ਹੈ ਕਿ ਨੈਸ਼ ਆਉਣ ਵਾਲੀ 31 ਦਸੰਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਉਣ ਵਾਲੀ ਹੈ।
ਸਪੇਨ: ਟਰੇਨ ਹਾਦਸੇ 'ਚ 41 ਲੋਕ ਜ਼ਖਮੀ
NEXT STORY