ਲੰਡਨ— ਭਾਰਤ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਕੈਨੇਡਾ, ਅਮਰੀਕਾ, ਫਰਾਂਸ , ਇਟਲੀ ਅਤੇ ਪਾਕਿਸਤਾਨ ਆਦਿ ਦੇਸ਼ਾਂ 'ਚ ਰਹਿੰਦੇ ਸਿੱਖਾਂ ਨੇ ਬਹੁਤ ਸ਼ਰਧਾ-ਭਾਵਨਾ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ। ਬ੍ਰਿਟੇਨ ਦੀ ਸੰਸਦ ਦੇ 'ਸਪੀਕਰ ਹਾਊਸ' ਵਿਚ ਹਰ ਸਾਲ ਦੀ ਤਰ੍ਹਾਂ 'ਬ੍ਰਿਟਿਸ਼ ਸਿੱਖ ਕੰਸਲਟੇਟਿਵ ਫੋਰਮ' ਇਸ ਸਾਲ ਵੀ ਬਹੁਤ ਸ਼ਰਧਾ ਨਾਲ ਮਨਾਇਆ ਗਿਆ।|
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਸਭ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਧਾਰਮਿਕ ਸਮਾਗਮ ਦੀ ਸ਼ੁਰੂਆਤ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਗੁਰੂ ਘਰ ਦੇ ਬੱਚਿਆਂ ਨੇ ਕੀਰਤਨ ਕੀਤਾ। ਇਸ ਮੌਕੇ ਸੱਭਿਆਚਾਰਕ ਮੰਤਰੀ ਸਾਜਿਦ ਜਾਵੇਦ, ਐੱਮ.ਪੀ. ਸੀਮਾ ਮਲਹੋਤਰਾ, ਐੱਮ.ਪੀ. ਤਨਮਨਜੀਤ ਸਿੰਘ ਢੇਸੀ, ਐੱਮ. ਪੀ. ਜੌਹਨ ਮੈਕਡੌਨਲ, ਐੱਮ. ਪੀ. ਪੈਟ ਫੈਬੀਅਨ, ਡਾ. ਜਸਦੇਵ ਸਿੰਘ ਰਾਏ, ਡਾ. ਸਾਧੂ ਸਿੰਘ, ਦਵਿੰਦਰ ਕੌਰ ਲਾਲਾਨੀ, ਅਵਤਾਰ ਸਿੰਘ, ਜਗਤਾਰ ਸਿੰਘ ਸਿੱਖ ਕੌਂਸਲ ਆਦਿ ਪੁੱਜੇ ਅਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ। |
ਸਮਾਗਮ ਦੌਰਾਨ ਐੱਮ. ਪੀ. ਸੀਮਾ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਅਪ੍ਰੈਲ ਮਹੀਨੇ ਨੂੰ 'ਸਿੱਖ ਅਵੇਅਰਨੈੱਸ ਮਹੀਨਾ' ਭਾਵ 'ਸਿੱਖ ਜਾਗਰੂਕਤਾ ਮਹੀਨੇ' ਵਜੋਂ ਮਨਾਉਣ ਲਈ ਸੰਸਦ ਵਿਚ ਅਰਲੀ ਡੇਅ ਮੋਸ਼ਨ ਰਾਹੀਂ ਮਤਾ ਨੰਬਰ 1165 ਲਿਆਂਦਾ ਹੈ। ਸੀਮਾ ਮਲਹੋਤਰਾ ਨੇ ਆਪਣੇ ਪੇਸ਼ ਮਤੇ 'ਚ ਕਿਹਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਾਂਗ ਯੂ. ਕੇ. ਵਿਚ ਵੀ ਸਿੱਖ ਕਦਰਾਂ ਕੀਮਤਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਅਜਿਹਾ ਕਰਨਾ ਚਾਹੀਦਾ ਹੈ।
ਐੱਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਟਵਿੱਟਰ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇੰਗਲੈਂਡ 'ਚ ਵਿਸਾਖੀ ਦਿਹਾੜੇ ਨੂੰ ਸਮਰਪਿਤ ਬਹੁਤ ਸਾਰੇ ਧਾਰਮਿਕ ਸਮਾਗਮ ਕਰਵਾਏ ਗਏ। ਇਸ ਤਰ੍ਹਾਂ ਦੇ ਸਮਾਗਮ ਨਾਲ ਵਿਦੇਸ਼ੀਆਂ ਨੂੰ ਵੀ ਸਿੱਖ ਧਰਮ ਬਾਰੇ ਚੰਗੀ ਤਰ੍ਹਾਂ ਜਾਨਣ ਦਾ ਮੌਕਾ ਮਿਲਦਾ ਹੈ।
ਸਾਊਦੀ ਅਰਬ 'ਚ ਸਾਢੇ 3 ਦਹਾਕਿਆਂ ਮਗਰੋਂ ਪਹਿਲੀ ਵਾਰ ਖੋਲ੍ਹਿਆ ਗਿਆ ਸਿਨੇਮਾ ਘਰ
NEXT STORY