ਲੰਡਨ- ਸੋਸ਼ਲ ਮੀਡੀਆ ਪਲੇਟਫੋਰਮ ਵਿਚ ਇੰਨੀਂ ਤਾਕਤ ਹੈ ਕਿ ਉਹ ਕਿਸੇ ਨੂੰ ਵੀ ਫੇਮਸ ਤੇ ਕਿਸੇ ਨੂੰ ਵੀ ਟ੍ਰੋਲ ਕਰ ਸਕਦਾ ਹੈ। ਸੋਸ਼ਲ ਮੀਡੀਓ ਦੇ ਕੋਲ ਕਈ ਤਰ੍ਹਾਂ ਦੇ ਹਥਿਆਰ ਹਨ, ਜਿਸ ਵਿਚ ਅੱਜ-ਕੱਲ ਟਿਕਟਾਕ ਚੋਟੀ 'ਤੇ ਹੈ। ਸ਼ਹਿਰ ਹੋਵੇ ਜਾਂ ਪਿੰਡ ਲੋਕਾਂ ਦੇ ਵਿਚਾਲੇ ਟਿਕਟਾਕ ਨੂੰ ਲੈ ਕੇ ਦਿਵਾਨਗੀ ਬਹੁਤ ਵਧ ਗਈ ਹੈ। ਪਰ ਇਸ ਪਲੇਟਫਾਰਮ ਨਾਲ ਕਿਸੇ ਦੀ ਜ਼ਿੰਦਗੀ ਇਸ ਹੱਦ ਤੱਕ ਬਦਲ ਸਕਦੀ ਹੈ, ਉਸ ਦਾ ਉਦਾਹਰਣ ਇਕ 23 ਸਾਲ ਦੀ ਲੜਕੀ ਦੇ ਨਾਂ ਨਾਲ ਦਿੱਤਾ ਜਾ ਸਕਦਾ ਹੈ।

ਬ੍ਰਿਟੇਨ ਦੀ ਇਕ ਲੜਕੀ ਦੇ ਕੋਲ ਸੋਸ਼ਲ ਮੀਡੀਆ ਵੀਡੀਓ ਐਪ ਟਿਕਟਾਕ 'ਤੇ ਕੁੱਲ 1.6 ਕਰੋੜ ਫਾਲੋਅਰਸ ਹਨ। ਇਸ ਦੀ ਬਦੌਲਤ ਉਹ ਇੰਨੀ ਫੇਮਸ ਤੇ ਆਰਥਿਕ ਸੰਪਨ ਹੋ ਗਈ ਹੈ ਕਿ ਉਸ ਨੂੰ ਆਪਣੀ ਸਕਿਓਰਿਟੀ ਲਈ ਬਾਡੀਗਾਰਡ ਰੱਖਣਾ ਪੈ ਗਿਆ ਤੇ ਉਸ ਦੀ ਮਾਂ ਨੇ ਵੀ ਹੁਣ ਨੌਕਰੀ ਛੱਡ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਵਾਲੀ ਇਸ ਲੜਕੀ ਦਾ ਨਾਂ ਹੋਲੀ ਹਾਰਨ ਹੈ, ਜੋ ਬ੍ਰਿਟੇਨ ਦੀ ਵੱਡੀ ਸੁਪਰਸਟਾਰ ਬਣ ਗਈ ਹੈ। ਆਕਰਸ਼ਕ ਲੁੱਕ ਕਾਰਨ ਉਸ ਦੇ ਟਿਕਟਾਕ ਦੇ ਦਿਵਾਨਿਆਂ ਦੀ ਲਾਈਨ ਵਧਦੀ ਜਾ ਰਹੀ ਹੈ।
ਸਿੱਖੀ ਸਰੂਪ 'ਚ ਹੋਣ ਕਾਰਨ ਨਹੀਂ ਮਿਲੀ ਸੀ ਨੌਕਰੀ, ਹੁਣ ਮਿਲਿਆ 7,000 ਪੌਂਡ ਮੁਆਵਜ਼ਾ
NEXT STORY