ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ 'ਚ ਸੋਮਵਾਰ ਦੀ ਸਵੇਰ ਨੂੰ ਇਕ ਟਰੱਕ ਅਤੇ ਟਰੈਮ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਤਕਰੀਬਨ 29 ਲੋਕ ਜ਼ਖਮੀ ਹੋ ਗਏ। ਇਸ ਟੱਕਰ ਕਾਰਨ ਟਰੱਕ ਪਲਟ ਗਿਆ, ਇਹ ਹਾਦਸਾ ਮੈਲਬੌਰਨ ਦੇ ਪਾਰਕਵਿਲੇ 'ਚ ਵਾਪਰਿਆ। ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਦੇ ਕਰੀਬ ਵਾਪਰਿਆ। ਤਕਰੀਬਨ 100 ਯਾਤਰੀਆਂ ਨੂੰ ਲੈ ਕੇ ਜਾ ਰਹੀ ਟਰਾਮ ਪੱਟੜੀ ਤੋਂ ਹੇਠਾਂ ਉਤਰ ਗਈ ਅਤੇ ਇਸ ਦੀਆਂ ਖਿੜਕੀਆਂ ਨੂੰ ਭਾਰੀ ਨੁਕਸਾਨ ਪੁੱਜਾ। ਇੱਥੇ ਦੱਸ ਦੇਈਏ ਕਿ ਟਰੈਮ ਇਕ ਬੱਘੀ ਹੁੰਦੀ ਹੈ, ਜੋ ਕਿ ਰੇਲ ਲਾਈਨ ਵਾਂਗ ਬਣੇ ਟਰੈੱਕ 'ਤੇ ਚੱਲਦੀ ਹੈ।
ਟਰੈਮ ਮੈਲਬੌਰਨ ਦੀ ਚਿੜੀਆਘਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਈ। ਵਿਕਟੋਰੀਆ ਐਂਬੂਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਤਕਰੀਬਨ 14 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਮੈਲਬੌਰਨ ਦੇ ਹਸਪਤਾਲਾਂ 'ਚ ਇਲਾਜ ਕੀਤਾ ਜਾ ਰਿਹਾ ਹੈ। ਬਾਕੀ 15 ਲੋਕ ਮਾਮੂਲੀ ਰੂਪ ਨਾਲ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਘਟਨਾ ਵਾਲੀ ਥਾਂ 'ਤੇ ਹੀ ਇਲਾਜ ਕੀਤਾ ਗਿਆ। ਗੰਭੀਰ ਰੂਪ ਨਾਲ ਜ਼ਖਮੀ ਇਕ ਵਿਅਕਤੀ ਨੂੰ ਰਾਇਲ ਮੈਲਬੌਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਘਟਨਾ ਦੀ ਜਾਂਚ 'ਚ ਜੁਟੀ ਹੋਈ ਹੈ।
ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੇ ਸਫ਼ਲ ਪ੍ਰੀਖਣ ਦੀ ਕੀਤੀ ਪੁਸ਼ਟੀ
NEXT STORY