ਦਮਿਸ਼ਕ (ਏਜੰਸੀ)- ਸੀਰੀਆ ਤੋਂ ਪਰਤ ਰਹੇ ਅਮਰੀਕੀ ਫੌਜੀਆਂ ਨੂੰ ਸਥਾਨਕ ਕੁਰਦ ਨਾਗਰਿਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੀਰੀਆ ਦੇ ਉੱਤਰੀ ਸ਼ਹਿਰ ਕਾਮਿਸ਼ਲੀ ਤੋਂ ਸੋਮਵਾਰ ਨੂੰ ਗੁਆਂਢੀ ਮੁਲਕ ਇਰਾਕ ਵਲੋਂ ਰਵਾਨਾ ਹੋਏ 500 ਅਮਰੀਕੀ ਫੌਜੀਆਂ ਦੇ ਕਾਫਿਲੇ 'ਤੇ ਸਥਾਨਕ ਕੁਰਦਾਂ ਨੇ ਸੜੇ-ਗਲੇ ਫਲ ਸੁੱਟੇ। ਇਹ ਇਲਾਕਾ ਸੀਰੀਆ, ਤੁਰਕੀ ਅਤੇ ਇਰਾਕ ਦੀ ਸਰਹੱਦ ਨਾਲ ਲੱਗਦਾ ਹੈ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਹਾਲ ਵਿਚ ਕਿਹਾ ਸੀ ਕਿ ਸੀਰੀਆ ਵਿਚ ਤਾਇਨਾਤ ਇਕ ਹਜ਼ਾਰ ਅਮਰੀਕੀ ਫੌਜੀਆਂ ਨੂੰ ਇਰਾਕ ਭੇਜਿਆ ਜਾਵੇਗਾ, ਜਿੱਥੇ ਉਹ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਦੇ ਖਿਲਾਫ ਫੈਸਲਾਕੁੰਨ ਜੰਗ ਲੜਣਗੇ।
ਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਐਲਾਨ ਕੀਤਾ ਸੀ। ਸੀਰੀਆ ਵਿਚ ਆਈ.ਐਸ. ਅੱਤਵਾਦੀਆਂ ਦੇ ਖਿਲਾਫ ਫੈਸਲਾਕੁੰਨ ਜੰਗ ਵਿਚ ਕੁਰਦ ਲੜਾਕਿਆਂ ਨੇ ਅਮਰੀਕੀ ਫੌਜ ਦੀ ਮਦਦ ਕੀਤੀ ਸੀ। ਸੀਰੀਆ ਤੋਂ ਆਪਣੇ ਫੌਜੀ ਹਟਾਉਣ ਦੇ ਅਮਰੀਕਾ ਦੇ ਐਲਾਨ ਦੇ ਤੁਰੰਤ ਬਾਅਦ ਗੁਆਂਢੀ ਮੁਲਕ ਤੁਰਕੀ ਨੇ ਕੁਰਦਾਂ ਦੇ ਕੰਟਰੋਲ ਵਾਲੇ ਇਲਾਕੇ ਵਿਚ ਫੌਜੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
ਸੀਰੀਆ ਨੂੰ ਲੈ ਕੇ ਲਏ ਗਏ ਜਿਸ ਫੈਸਲੇ 'ਤੇ ਅੱਜ ਟਰੰਪ ਦੀ ਆਲੋਚਨਾ ਹੋ ਰਹੀ ਹੈ, ਉਸੇ ਦਾ ਸਾਹਮਣਾ ਅਮਰੀਕੀ ਫੌਜੀਆਂ ਨੂੰ ਕਾਮਿਸ਼ਲੀ ਵਿਚ ਕਰਨਾ ਪਿਆ ਹੈ। ਦੱਸ ਦਈਏ ਕਿ ਇਸ ਦੀ ਸ਼ੁਰੂਆਤ ਬੀਤੇ ਸਾਲ ਦਸੰਬਰ ਵਿਚ ਹੋਈ ਸੀ। ਉਸੇ ਸਮੇਂ ਡੋਨਾਲਡ ਟਰੰਪ ਨੇ ਸੀਰੀਆ ਤੋਂ ਫੌਜ ਦੀ ਵਾਪਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਖ਼ਤ ਆਲੋਚਨਾ ਵੀ ਹੋਈ ਸੀ। ਇਸ ਦਾ ਅਸਰ ਰੱਖਿਆ ਮੰਤਰੀ ਜਿਮ ਮੈਟਿਸ ਦੇ ਅਸਤੀਫੇ ਅਤੇ ਜਾਨ ਬਾਲਟਨ ਨੂੰ ਬਾਹਰ ਦਾ ਰਸਤਾ ਦਿਖਾਏ ਜਾਣ 'ਤੇ ਵੀ ਦਿਖਾਈ ਦਿੱਤਾ ਸੀ।
ਸੀਰੀਆ ਦੇ ਇਸ ਲੜਾਕੇ ਦੀ ਹੀ ਜੇਕਰ ਗੱਲ ਕਰੀਏ ਤਾਂ ਇਥੇ ਤੁਰਕੀ, ਕੁਰਦ ਅਤੇ ਸੀਰੀਆਈ ਫੌਜ ਆਪਸੀ ਜੰਗ ਲੜ ਰਹੀ ਹੈ। ਇਹ ਇਲਾਕਾ ਕੁਰਦਿਸਤਾਨ ਵਿਚ ਆਉਂਦਾ ਹੈ, ਜਿਸ ਦੇ ਲਈ ਕੁਰਦ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਹਨ। ਸੀਰੀਆ ਦੇ ਇਸ ਇਲਾਕੇ ਦੀ ਹੀ ਜੇਕਰ ਗੱਲ ਕਰੀਏ ਤਾਂ ਇਥੇ ਤੁਰਕੀ, ਕੁਰਦ ਅਤੇ ਸੀਰੀਆਈ ਫੌਜ ਆਪਸੀ ਜੰਗ ਲੜ ਰਹੀ ਹੈ। ਇਹ ਇਲਾਕਾ ਕੁਰਦਿਸਤਾਨ ਵਿਚ ਆਉਂਦਾ ਹੈ, ਜਿਸ ਦੇ ਲਈ ਕੁਰਦ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਇਹ ਇਥੇ ਆਈ.ਐਸ. ਨੂੰ ਆਪਣੇ ਇਥੇ ਖਦੇੜਣ ਦੇ ਨਾਂ 'ਤੇ ਹੀ ਜੰਗ ਲੜ ਰਹੇ ਸਨ। ਹੁਣ ਕੁਰਦ ਫੌਜ ਟਰੰਪ ਦੇ ਫੈਸਲੇ ਤੋਂ ਬਾਅਦ ਇਸ ਗੱਲ ਦਾ ਵਿਸ਼ਲੇਸ਼ਣ ਕਰਨ ਵਿਚ ਜੁੱਟ ਗਈ ਹੈ ਕਿ ਇਸ ਦਾ ਅਸਰ ਕਿੰਨਾ ਵਿਆਪਕ ਹੋਵੇਗਾ ਅਤੇ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ।
PM ਮੋਦੀ ਨੇ ਜਸਟਿਨ ਟਰੂਡੋ ਨੂੰ ਕੈਨੇਡਾ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ
NEXT STORY