ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਦੇ ਬੁਲਾਰਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਡੋਨਾਲਡ ਟਰੰਪ 20 ਮਾਰਚ ਨੂੰ ਵ੍ਹਾਈਟ ਹਾਊਸ ਵਿਚ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਦੇ ਨਾਲ ਗੱਲਬਾਤ ਕਰਨਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਆਪਣੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਰਾਸ਼ਟਰਪਤੀ ਅਮਰੀਕਾ ਅਤੇ ਸਾਊਦੀ ਅਰਬ ਦੇ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਚਰਚਾ ਕਰਨ ਅਤੇ ਸਾਂਝਾ ਸੁਰੱਖਿਆ ਤੇ ਆਰਥਿਕ ਤਰਜੀਹਾਂ ਨੂੰ ਬਿਹਤਰ ਬਣਾਉਣ ਨੂੰ ਲੈ ਕੇ ਉਤਸੁਕ ਹਨ।'' ਇਹ ਵਲੀ ਅਹਿਦ ਦੀ ਪਹਿਲੀ ਅਮਰੀਕਾ ਯਾਤਰਾ ਹੈ। ਇਸ ਦੌਰੇ 'ਤੇ ਉਹ ਫਰਾਂਸ ਅਤੇ ਬ੍ਰਿਟੇਨ ਵੀ ਜਾਣਗੇ।
ਵਿਦੇਸ਼ੀ ਸਹਿਯੋਗ ਵਧਾਉਣ ਲਈ ਚੀਨ ਬਣਾਏਗਾ ਵੱਖਰੀ ਏਜੰਸੀ
NEXT STORY