ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ, ਰੂਸ, ਚੀਨ ਅਤੇ ਜਾਪਾਨ ਨਾਲ ਇਕ ਨਵਾਂ ਗਰੁੱਪ ਕੋਰ ਫਾਈਵ (ਸੀ -5) ਲਿਆਉਣ ’ਤੇ ਵਿਚਾਰ ਕਰ ਰਹੇ ਹਨ। ਇਹ ਮੰਚ ਗਰੁੱਪ ਸੈਵਨ (ਜੀ-7) ਦੇਸ਼ਾਂ ਦੀ ਥਾਂ ਲਵੇਗਾ।
ਜੀ-7 ਅਮੀਰ ਅਤੇ ਲੋਕਤੰਤਰਿਕ ਦੇਸ਼ਾਂ ਅਮਰੀਕਾ, ਬ੍ਰਿਟੇਨ, ਜਰਮਨੀ, ਫ਼ਰਾਂਸ, ਕੈਨੇਡਾ, ਇਟਲੀ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਇਕ ਮੰਚ ਹੈ। ਹਾਲਾਂਕਿ ਟਰੰਪ ਦੀ ਇੱਛਾ ਤਾਕਤਵਰ ਦੇਸ਼ਾਂ ਨੂੰ ਲੈ ਕੇ ਇਕ ਨਵਾਂ ਮੰਚ ਬਣਾਉਣ ਦੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਕ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਰਿਪੋਰਟ ਮੁਤਾਬਕ ਸੀ-5 ਵਾਲਾ ਨਵਾਂ ਆਈਡੀਆ ਅਸਲ ’ਚ ਨੈਸ਼ਨਲ ਸਕਿਓਰਿਟੀ ਸਟ੍ਰੈਟੇਜੀ ਦੇ ਇਕ ਲੰਬੇ ਡਰਾਫਟ ’ਚ ਲਿਖਿਆ ਸੀ। ਇਹ ਡਰਾਫਟ ਜਨਤਾ ਨੂੰ ਨਹੀਂ ਵਿਖਾਇਆ ਗਿਆ ਹੈ।
ਰਿਪੋਰਟ ਮੁਤਾਬਕ ਇਸ ਗਰੁੱਪ ਨੂੰ ਬਣਾਉਣ ਦੇ ਪਿੱਛੇ ਮਕਸਦ ਇਹ ਹੈ ਕਿ ਇਕ ਅਜਿਹਾ ਨਵਾਂ ਮੰਚ ਬਣਾਇਆ ਜਾਵੇ, ਜਿਸ ’ਚ ਸਿਰਫ ਉਹੀ ਦੇਸ਼ ਹੋਣ ਜੋ ਵੱਡੀ ਸ਼ਕਤੀ ਰੱਖਦੇ ਹੋਣ, ਭਾਵੇਂ ਉਹ ਲੋਕਤੰਤਰਿਕ ਹੋਣ ਜਾਂ ਨਾ ਹੋਣ ਅਤੇ ਭਾਵੇਂ ਉਹ ਜੀ-7 ਵਰਗੇ ਕਲੱਬ ਦੀਆਂ ਸ਼ਰਤਾਂ ’ਤੇ ਖਰੇ ਉਤਰਦੇ ਹੋਣ ਜਾਂ ਨਾ। ਰਿਪੋਰਟ ’ਚ ਕਿਹਾ ਗਿਆ- ‘ਕੋਰ ਫਾਈਵ’ ਜਾਂ ਸੀ-5 ’ਚ ਅਮਰੀਕਾ, ਚੀਨ, ਰੂਸ, ਭਾਰਤ ਅਤੇ ਜਾਪਾਨ ਸ਼ਾਮਲ ਹੋਣਗੇ। ਐਕਸਪਰਟਸ ਦਾ ਕਹਿਣਾ ਹੈ ਕਿ ਸੀ-5 ਦਾ ਪਲਾਨ ਟਰੰਪ ਦੀ ਸੋਚ ਨਾਲ ਮੇਲ ਖਾਂਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਵਿਰੋਧੀ ਦੇਸ਼ਾਂ ਨਾਲ ਸਿੱਧੀ ਡੀਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ।
ਹਾਫਿਜ਼ ਸਈਦ ਦੇ ਕਰੀਬੀ ਇਸ ਅੱਤਵਾਦੀ ਨੇ ਭਾਰਤ ਖ਼ਿਲਾਫ਼ ਉਗਲਿਆ ਜ਼ਹਿਰ, ਐਟਮ ਬੰਬ ਦੀ ਦਿੱਤੀ ਗਿੱਦੜਭਬਕੀ
NEXT STORY