ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਬ੍ਰਿਟਿਸ਼ ਪੱਤਰਕਾਰ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਅਮਰੀਕਾ ਬ੍ਰਿਟੇਨ ਅਤੇ ਯੂਰਪ ਨੂੰ ਇਰਾਨੀ ਪ੍ਰਮਾਣੂ ਖ਼ਤਰੇ ਤੋਂ ਬਚਾ ਰਿਹਾ ਹੈ।
ਟਰੰਪ ਨੇ ਕਿਹਾ, ‘ਮੈਂ ਤੁਹਾਡੇ ਦੇਸ਼ ਨੂੰ ਵੀ ਇਸ ਖ਼ਤਰੇ ਤੋਂ ਬਚਾ ਰਿਹਾ ਹਾਂ। ਜੇਕਰ ਇਰਾਨ ਕੋਲ ਪ੍ਰਮਾਣੂ ਹਥਿਆਰ ਹੁੰਦਾ ਤਾਂ ਉਹ ਅਮਰੀਕਾ ਦੇ ਮੁਕਾਬਲੇ ਯੂਰਪ ਵਿਚ ਇਸ ਦੀ ਵਰਤੋਂ ਕਰਨ ਲਈ ਵਧੇਰੇ ਤਿਆਰ ਹੁੰਦੇ, ਕਿਉਂਕਿ ਉਨ੍ਹਾਂ ਕੋਲ ਯੂਰਪ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਸਮਰੱਥਾ ਮੌਜੂਦ ਹੈ।’
ਇਹ ਵੀ ਪੜ੍ਹੋ- ਕੁਵੈਤ 'ਚ ਫ਼ਸੀ ਭਾਰਤੀ ਔਰਤ ! ਰੋ-ਰੋ ਕੇ ਲਾਈ ਬਚਾਏ ਜਾਣ ਦੀ ਗੁਹਾਰ
ਮਾਰਚ 2025 ਵਿਚ ਹਾਲਾਂਕਿ ਅਮਰੀਕੀ ਖੁਫੀਆ ਭਾਈਚਾਰੇ ਨੇ ਕਿਹਾ ਸੀ ਕਿ ਇਰਾਨ ਪ੍ਰਮਾਣੂ ਹਥਿਆਰ ਨਹੀਂ ਬਣਾ ਰਿਹਾ ਹੈ ਅਤੇ ਉਸ ਦੀ ਲੀਡਰਸ਼ਿਪ ਨੇ 2003 ਵਿਚ ਮੁਲਤਵੀ ਕੀਤੇ ਗਏ ਪ੍ਰਮਾਣੂ ਹਥਿਆਰ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਰਾਨ ਖਿਲਾਫ਼ ਜਾਰੀ ਮੌਜੂਦਾ ਅਮਰੀਕੀ-ਇਜ਼ਰਾਇਲੀ ਜੰਗ ਦੀ ਸ਼ੁਰੂਆਤ 28 ਫਰਵਰੀ ਨੂੰ ਅਮਰੀਕਾ-ਇਜ਼ਰਾਇਲ ਦੇ ਹਮਲਿਆਂ ਨਾਲ ਹੋਈ ਸੀ। ਇਰਾਨ ਦਾ ਲਗਾਤਾਰ ਇਹੋ ਰੁਖ਼ ਰਿਹਾ ਹੈ ਕਿ ਇਸ ਹਮਲਾਵਰਤਾ ਖਿਲਾਫ਼ ਉਸ ਦੀ ਕਾਰਵਾਈ ਆਤਮ-ਰੱਖਿਆ ਦੇ ਅਧਿਕਾਰ ਦੀ ਵਰਤੋਂ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦਾ F-16 ਡੇਗਣ ਵਾਲੇ ਅਭਿਨੰਦਨ ਨੇ ਛੱਡੀ ਭਾਰਤੀ ਏਅਰ ਫ਼ੋਰਸ ! ਚੁਣਿਆ ਨਵਾਂ ਕਰੀਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੁਵੈਤ 'ਚ ਫ਼ਸੀ ਭਾਰਤੀ ਔਰਤ ! ਰੋ-ਰੋ ਕੇ ਲਾਈ ਬਚਾਏ ਜਾਣ ਦੀ ਗੁਹਾਰ
NEXT STORY