ਹੇਲਸਿੰਕੀ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਵਾਰ ਫਿਰ ਮਿਲਣ ਲਈ ਉਤਸੁਕ ਹਨ। ਟਰੰਪ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ 'ਚ ਆਯੋਜਿਤ ਹੋਣ ਵਾਲੇ ਦੋ-ਪੱਖੀ ਸੰਮੇਲਨ 'ਚ ਪੁਤਿਨ ਨਾਲ ਮੁਲਾਕਾਤ ਕਰਨਗੇ। ਉਹ ਸਿੰਗਾਪੁਰ ਦੇ ਸ਼ਾਨਦਾਰ ਅਨੁਭਵ ਨੂੰ ਮੁੜ ਜਿਊਣਾ ਚਾਹੁੰਦੇ ਹਨ।
ਦੱਸਣਯੋਗ ਹੈ ਕਿ ਟਰੰਪ ਨੇ ਪਿਛਲੇ ਮਹੀਨੇ ਸਿੰਗਾਪੁਰ ਵਿਚ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਇਤਿਹਾਸਕ ਮੁਲਾਕਾਤ ਕੀਤੀ ਸੀ। ਟਰੰਪ ਅਤੇ ਪੁਤਿਨ ਦੇ ਵਿਸ਼ਾਲ ਸਿਆਸੀ ਕੱਦ ਕਾਰਨ ਇਸ ਪੂਰੇ ਪ੍ਰੋਗਰਾਮ 'ਤੇ ਮੀਡੀਆ ਦੀ ਤਿੱਖੀ ਨਜ਼ਰ ਹੈ। ਦੋਹਾਂ ਰਾਸ਼ਟਰੀ ਨੇਤਾਵਾਂ ਵਿਚਾਲੇ 16 ਜੁਲਾਈ ਭਾਵ ਸੋਮਵਾਰ ਨੂੰ ਮੁਲਾਕਾਤ ਹੋਵੇਗੀ।
ਚੀਨ 'ਚ ਲੰਬੀ ਡਰੈੱਸ ਪਾਈ ਮੁਸਲਿਮ ਔਰਤਾਂ ਦੇ ਪੁਲਸ ਨੇ ਕੱਟੇ ਕੱਪੜੇ
NEXT STORY