ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਟਲਾਂਟਿਕ ਜਾਂ ਪ੍ਰਸ਼ਾਂਤ ਮਹਾਸਾਗਰ ਦਾ ਨਾਮ ਬਦਲਣ ਦਾ ਵਿਚਾਰ ਪੇਸ਼ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਇਸਦਾ ਨਾਮ ਟਰੰਪ ਮਹਾਸਾਗਰ (Trump Ocean) ਜਾਂ ਅਮਰੀਕਾ ਦਾ ਮਹਾਸਾਗਰ (Ocean of the Americas) ਰੱਖਣ ਦਾ ਸੁਝਾਅ ਦਿੱਤਾ ਹੈ। ਟਰੰਪ ਨੇ ਇਹ ਬਿਆਨ ਸ਼ਨੀਵਾਰ, 10 ਅਕਤੂਬਰ ਨੂੰ ਟੈਨੇਸੀ ਵਿੱਚ ਇੱਕ ਚੋਣ ਰੈਲੀ ਦੌਰਾਨ ਦਿੱਤਾ। ਅਮਰੀਕਾ ਵਿੱਚ ਨਵੰਬਰ ਵਿੱਚ ਮੱਧਕਾਲੀ ਚੋਣਾਂ ਹੋਣ ਵਾਲੀਆਂ ਹਨ।
ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਨੇ ਕਿਹਾ, 'ਸਾਨੂੰ ਇੱਕ ਨਦੀ ਦੀ ਲੋੜ ਹੈ। ਸਾਨੂੰ ਇੱਕ ਮਹਾਸਾਗਰ ਦੀ ਲੋੜ ਹੈ।" ਫਿਰ ਉਨ੍ਹਾਂ ਨੇ ਅਟਲਾਂਟਿਕ ਜਾਂ ਪ੍ਰਸ਼ਾਂਤ ਮਹਾਸਾਗਰਾਂ ਦਾ ਨਾਮ ਬਦਲਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ, "ਅਸੀਂ ਇਸਨੂੰ 'Trump Ocean'ਜਾਂ 'Ocean of the Americas' ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਕਹਿ ਸਕਦੇ ਹਾਂ।" ਟਰੰਪ ਨੇ ਮੈਕਸੀਕੋ ਦੀ ਖਾੜੀ (Gulf of Mexico) ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ( Gulf of America)ਅਤੇ 'ਲੇਕ ਓਨਟਾਰੀਓ' ਦਾ ਨਾਮ ਬਦਲ ਕੇ 'ਲੇਕ ਅਮਰੀਕਾ' ਰੱਖਣ ਦੇ ਆਪਣੇ ਪਿਛਲੇ ਫੈਸਲਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਹੁਦਾ ਛੱਡਣ ਤੋਂ ਪਹਿਲਾਂ ਇੱਕ ਸਮੁੰਦਰ ਅਤੇ ਇੱਕ ਵੱਡੀ ਨਦੀ ਦਾ ਨਾਮ ਬਦਲਣਾ ਚਾਹੁੰਦੇ ਹਨ। ਵਾਸ਼ਿੰਗਟਨ ਪੋਸਟ ਦੇ ਅਨੁਸਾਰ ਟਰੰਪ ਨੇ ਕਿਹਾ, "ਮੇਰੇ ਜਾਣ ਤੋਂ ਪਹਿਲਾਂ, ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਇੱਕ ਸਮੁੰਦਰ ਹੋਣਾ ਚਾਹੀਦਾ ਹੈ। ਸਾਨੂੰ ਇੱਕ ਵੱਡੀ ਨਦੀ ਦੀ ਵੀ ਲੋੜ ਹੈ।" ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਹੋਰਮੁਜ਼ ਸਟ੍ਰੇਟ ਸਟੇਟ ਦਾ ਨਾਮ ਬਦਲ ਕੇ ਟਰੰਪ ਸਟ੍ਰੇਟ ਕਰਨ ਵਾਲਾ ਬਿਆਨ ਚਰਚਾ ਵਿਚ ਹੈ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਵਿਰੁੱਧ ਪਾਰਟੀ ਮੈਂਬਰ ਪੇਸ਼ ਕਰਨਗੇ ਬਿੱਲ ! ਰੂਸੀ ਡੀਜ਼ਲ 'ਤੇ ਹਟਾਈ ਹੈ ਪਾਬੰਦੀ
ਪਿਛਲੇ ਸਾਲ, ਟਰੰਪ ਨੇ ਗਲਫ ਆਫ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਕਰ ਦਿੱਤਾ ਸੀ। ਇਸ ਕਦਮ ਨੇ ਮੈਕਸੀਕੋ ਨਾਲ ਤਣਾਅ ਪੈਦਾ ਕਰ ਦਿੱਤਾ। ਇਸ ਨਾਲ ਐਸੋਸੀਏਟਿਡ ਪ੍ਰੈਸ ਨਾਲ ਵੀ ਵਿਵਾਦ ਹੋਇਆ ਜਦੋਂ ਨਿਊਜ਼ ਏਜੰਸੀ ਨੇ ਨਵੇਂ ਨਾਮ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਏਜੰਸੀ ਨੂੰ ਰਾਸ਼ਟਰਪਤੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਨਾਲ ਇੱਕ ਕਾਨੂੰਨੀ ਵਿਵਾਦ ਪੈਦਾ ਹੋ ਗਿਆ। ਪਿਛਲੇ ਮਹੀਨੇ, ਟਰੰਪ ਨੇ ਨਿਊ ਮੈਕਸੀਕੋ ਦਾ ਨਾਮ ਬਦਲ ਕੇ ਨਿਊ ਅਮਰੀਕਾ ਕਰਨ ਦਾ ਪ੍ਰਸਤਾਵ ਰੱਖਿਆ। ਹਾਲਾਂਕਿ, ਉਸਨੇ ਬਾਅਦ ਵਿੱਚ ਕਿਹਾ ਕਿ ਇਹ ਰਾਜ ਦੇ ਨਿਵਾਸੀਆਂ 'ਤੇ ਨਿਰਭਰ ਕਰੇਗਾ ਕਿ ਉਹ ਇਸ ਨਾਲ ਅੱਗੇ ਵਧਣਾ ਹੈ ਜਾਂ ਨਹੀਂ। ਨਿਊ ਮੈਕਸੀਕੋ ਵਿੱਚ ਇੱਕ ਰਿਪਬਲਿਕਨ ਕਾਂਗਰਸ ਦੇ ਉਮੀਦਵਾਰ ਦਾ ਸਮਰਥਨ ਕਰਦੇ ਹੋਏ ਇੱਕ ਵੀਡੀਓ ਵਿੱਚ, ਉਸਨੇ ਕਿਹਾ, "ਮੈਂ ਇਸਨੂੰ ਅੱਗੇ ਨਹੀਂ ਵਧਾਉਣ ਜਾ ਰਿਹਾ, ਪਰ ਬਹੁਤ ਸਾਰੇ ਲੋਕਾਂ ਨੂੰ ਇਹ ਵਿਚਾਰ ਪਸੰਦ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਊਦੀ ਰੱਖਿਆ ਸਮਝੌਤਾ ਲਾਗੂ ਹੁੰਦਿਆਂ ਹੀ ਪਾਕਿਸਤਾਨ ਵਿਰੁੱਧ ਹੋਇਆ ਈਰਾਨ
NEXT STORY