ਇੰਟਰਨੈਸ਼ਨਲ ਡੈਸਕ- ਇਕ ਪਾਸੇ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਰੁਕਣ ਦੇ ਆਸਾਰ ਦਿਖਣ ਲੱਗੇ ਹਨ, ਉੱਥੇ ਹੀ ਰੂਸ ਤੇ ਯੂਕ੍ਰੇਨ ਦੀ ਜੰਗ ਹਾਲੇ ਮੱਠੀ ਹੋਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕ੍ਰੇਨ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਨਹੀਂ ਕਰਦਾ ਤਾਂ ਅਮਰੀਕਾ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ਟੌਮਹੌਕ ਮਿਜ਼ਾਈਲਾਂ ਭੇਜ ਸਕਦਾ ਹੈ।
ਟਰੰਪ ਨੇ ਇਹ ਟਿੱਪਣੀਆਂ ਇਜ਼ਰਾਈਲ ਜਾਂਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀਆਂ। ਉਨ੍ਹਾਂ ਕਿਹਾ, "ਮੈਂ ਕਹਾਂਗਾ ਕਿ ਜੇਕਰ ਇਹ ਜੰਗ ਖ਼ਤਮ ਨਹੀਂ ਹੁੰਦੀ ਤਾਂ ਮੈਂ ਉਨ੍ਹਾਂ ਨੂੰ ਟੌਮਹੌਕ ਭੇਜਾਂਗਾ। ਟੌਮਹੌਕ ਇੱਕ ਸ਼ਾਨਦਾਰ ਹਥਿਆਰ ਹੈ, ਬਹੁਤ ਹੀ ਹਮਲਾਵਰ ਹਥਿਆਰ...। ਮੈਂ ਉਨ੍ਹਾਂ ਨੂੰ ਦੱਸਾਂਗਾ ਕਿ ਜੇਕਰ ਜੰਗ ਖਤਮ ਨਹੀਂ ਹੁੰਦੀ, ਤਾਂ ਅਸੀਂ ਅਜਿਹਾ ਕਰ ਸਕਦੇ ਹਾਂ।"
ਹਾਲਾਂਕਿ, ਟਰੰਪ ਨੇ ਅੱਗੇ ਕਿਹਾ, "ਇਹ ਸੰਭਵ ਹੈ ਕਿ ਅਸੀਂ ਇਹ ਨਹੀਂ ਕਰਾਂਗੇ ਅਤੇ ਇਹ ਵੀ ਸੰਭਵ ਹੈ ਕਿ ਅਸੀਂ ਕਰਾਂਗੇ। ਮੈਨੂੰ ਲੱਗਦਾ ਹੈ ਕਿ ਅਜਿਹਾ ਕੀਤਾ ਜਾਣਾ ਚਾਹੀਦਾ ਹੈ।" ਟਰੰਪ ਦੀਆਂ ਟਿੱਪਣੀਆਂ ਐਤਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫ਼ੋਨ 'ਤੇ ਗੱਲਬਾਤ ਤੋਂ ਬਾਅਦ ਆਈਆਂ।
ਇਹ ਵੀ ਪੜ੍ਹੋ- ''ਰਾਤ ਨੂੰ ਬਾਹਰ ਨਾ ਨਿਕਲਣ ਵਿਦਿਆਰਥਣਾਂ..!'' ਮੈਡੀਕਲ ਸਟੂਡੈਂਟ ਨਾਲ ਗੈਂਗਰੇਪ ਮਗਰੋਂ CM ਮਮਤਾ ਦਾ ਬਿਆਨ
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਉਸ ਗੱਲਬਾਤ ਵਿੱਚ ਟੌਮਹੌਕ ਮਿਜ਼ਾਈਲਾਂ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ, "ਟੌਮਹੌਕ ਬਹੁਤ ਹੀ ਹਮਲਾਵਰ ਮਿਜ਼ਾਈਲਾਂ ਹਨ।" ਟਰੰਪ ਦੀਆਂ ਟਿੱਪਣੀਆਂ ਰੂਸ ਵੱਲੋਂ ਰਾਤੋ-ਰਾਤ ਯੂਕ੍ਰੇਨੀ ਪਾਵਰ ਪਲਾਂਟਾਂ 'ਤੇ ਹਮਲਾ ਕਰਨ ਤੋਂ ਬਾਅਦ ਆਈਆਂ, ਜੋ ਕਿ ਸਰਦੀਆਂ ਤੋਂ ਪਹਿਲਾਂ ਯੂਕ੍ਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਵਿਗਾੜਨ ਦੀ ਆਪਣੀ ਮੁਹਿੰਮ ਦਾ ਹਿੱਸਾ ਹੈ।
ਇਸ ਮਗਰੋਂ ਰੂਸ ਨੇ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਟੌਮਹੌਕ ਕਰੂਜ਼ ਮਿਜ਼ਾਈਲਾਂ ਦੀ ਸਪਲਾਈ ਕਰਨ ਦੀ ਸੰਭਾਵਨਾ 'ਤੇ ਚਿੰਤਾ ਪ੍ਰਗਟ ਕੀਤੀ ਹੈ। ਪੁਤਿਨ ਪਹਿਲਾਂ ਕਹਿ ਚੁੱਕੇ ਹਨ ਕਿ ਅਮਰੀਕਾ ਵੱਲੋਂ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਸਪਲਾਈ ਮਾਸਕੋ ਅਤੇ ਵਾਸ਼ਿੰਗਟਨ ਦੇ ਸਬੰਧਾਂ ਨੂੰ ਗੰਭੀਰਤਾ ਨਾਲ ਨੁਕਸਾਨ ਪਹੁੰਚਾਏਗੀ। ਜੰਗ ਬਾਰੇ ਟਰੰਪ ਨੇ ਕਿਹਾ ਕਿ ਮੈਨੂੰ ਸੱਚਮੁੱਚ ਲੱਗਦਾ ਹੈ ਕਿ ਇਹ ਚੰਗਾ ਹੋਵੇਗਾ ਜੇਕਰ ਪੁਤਿਨ ਇਸ ਮਾਮਲੇ ਨੂੰ ਹੱਲ ਕਰ ਲੈਣ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਉਨ੍ਹਾਂ ਲਈ ਚੰਗਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਾਰ 'ਚ ਚੱਲ ਗਈਆਂ ਤਾਬੜਤੋੜ ਗੋਲ਼ੀਆਂ ! Enjoy ਕਰਨ ਗਏ ਲੋਕਾਂ ਨੂੰ ਗੁਆਉਣੀ ਪਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ ; ਬਾਰ 'ਚ ਚੱਲ ਗਈਆਂ ਤਾਬੜਤੋੜ ਗੋਲ਼ੀਆਂ ! Enjoy ਕਰਨ ਗਏ ਲੋਕਾਂ ਨੂੰ ਗੁਆਉਣੀ ਪਈ ਜਾਨ
NEXT STORY