ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ 'ਤੇ ਮੁੜ ਤਿੱਖਾ ਹਮਲਾ ਬੋਲਦਿਆਂ ਯੂਕ੍ਰੇਨ ਨੂੰ ਇੱਕ ਨਵਾਂ ਰਾਸ਼ਟਰਪਤੀ ਲਿਆਉਣ ਦੀ ਅਪੀਲ ਕੀਤੀ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਜੇਲੇਂਸਕੀ ਰੂਸ ਨਾਲ ਜੰਗ ਖ਼ਤਮ ਕਰਨ ਲਈ ਸ਼ਾਂਤੀ ਸਮਝੌਤਾ (ਡੀਲ) ਕਰਨ 'ਚ ਵਾਰ-ਵਾਰ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕ੍ਰੇਨ ਨੂੰ ਅਜਿਹਾ ਨਵਾਂ ਨੇਤਾ ਲਿਆਉਣਾ ਚਾਹੀਦਾ ਹੈ ਜੋ ਰੂਸ ਨਾਲ ਡੀਲ ਕਰ ਸਕੇ।
ਟਰੰਪ ਨੇ ਦਾਅਵਾ ਕੀਤਾ ਕਿ ਰੂਸ-ਯੂਕ੍ਰੇਨ ਜੰਗ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ, "ਜੇਕਰ ਮੈਂ ਰਾਸ਼ਟਰਪਤੀ ਹੁੰਦਾ, ਤਾਂ ਇਹ ਜੰਗ ਕਦੇ ਨਹੀਂ ਹੁੰਦੀ।" ਟਰੰਪ ਨੇ ਸਥਿਤੀ ਨੂੰ ਬਹੁਤ ਮੁਸ਼ਕਿਲ ਦੱਸਦਿਆਂ ਇਲਜ਼ਾਮ ਲਗਾਇਆ ਕਿ ਜੇਲੇਂਸਕੀ ਕੋਲ ਲੜਾਈ ਖ਼ਤਮ ਕਰਨ ਦੇ ਕਈ ਮੌਕੇ ਸਨ, ਪਰ ਉਨ੍ਹਾਂ ਨੇ ਇਨ੍ਹਾਂ ਦਾ ਫਾਇਦਾ ਨਹੀਂ ਉਠਾਇਆ।
ਟਰੰਪ ਨੇ ਰੂਸੀ ਐਨਰਜੀ ਇਨਫਰਾਸਟ੍ਰਕਚਰ ਅਤੇ ਤੇਲ ਰਿਫਾਇਨਰੀਆਂ 'ਤੇ ਯੂਕ੍ਰੇਨ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੀ ਵੀ ਨਿੰਦਾ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਰਿਫਾਇਨਰੀਆਂ 'ਤੇ ਹਮਲਿਆਂ ਨਾਲ ਦੁਨੀਆ ਭਰ ਵਿੱਚ ਫਿਊਲ ਦੀ ਘਾਟ ਹੋਰ ਵਧ ਸਕਦੀ ਹੈ, ਜਿਸ ਦਾ ਸਿੱਧਾ ਅਸਰ ਅਮਰੀਕੀ ਕਿਸਾਨਾਂ ਅਤੇ ਪਸ਼ੂ ਪਾਲਕਾਂ 'ਤੇ ਪਵੇਗਾ।
ਟਰੰਪ ਦਾ ਇਹ ਬਿਆਨ ਜੇਲੇਂਸਕੀ ਵੱਲੋਂ ਅਮਰੀਕਾ-ਰੂਸ ਡੀਜ਼ਲ ਸਮਝੌਤੇ ਦੀ ਆਲੋਚਨਾ ਕਰਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਜੇਲੇਂਸਕੀ ਨੇ ਇਸ ਨੂੰ ਇੱਕ 'ਕਮਜ਼ੋਰ ਫੈਸਲਾ' ਦੱਸਿਆ ਸੀ। ਮਿਡਟਰਮ ਚੋਣਾਂ ਤੋਂ ਪਹਿਲਾਂ ਊਰਜਾ ਦੀਆਂ ਕੀਮਤਾਂ ਘਟਾਉਣ ਲਈ ਟਰੰਪ ਨੇ ਰੂਸ 'ਤੇ ਲੱਗੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ। ਟਰੰਪ ਅਨੁਸਾਰ, ਰੂਸ ਅਮਰੀਕੀ ਅਤੇ ਗਲੋਬਲ ਬਾਜ਼ਾਰਾਂ ਵਿੱਚ 3,00,000 ਟਨ ਤੋਂ ਵੱਧ ਡੀਜ਼ਲ ਸਪਲਾਈ ਕਰੇਗਾ।
ਅਮਰੀਕਾ ਦੇ ਪੈਨਸਿਲਵੇਨੀਆ 'ਚ ਅੰਨ੍ਹੇਵਾਹ ਗੋਲੀਬਾਰੀ, 9 ਲੋਕਾਂ ਦੀ ਮੌਤ
NEXT STORY