ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੀਰਵਾਰ ਨੂੰ ਚੀਨ ਦੇ ਸ਼ੇਨਜ਼ੇਨ ਸ਼ਹਿਰ 'ਚ ਇੱਕ ਅਹਿਮ ਦੁਵੱਲੀ ਬੈਠਕ ਹੋਈ। ਲਗਭਗ ਇੱਕ ਘੰਟਾ ਚੱਲੀ ਇਸ ਮੁਲਾਕਾਤ ਦੌਰਾਨ ਟਰੰਪ ਨੇ ਦੋਵਾਂ ਆਗੂਆਂ ਦੀ ਦੋਸਤੀ ਅਤੇ ਇਰਾਨ ਜੰਗ ਦੌਰਾਨ ਹਮਲਿਆਂ ਦਾ ਕੇਂਦਰ ਬਣੇ ਹੋਰਮੁਜ਼ ਰਾਹੀਂ ਤੇਲ ਦੀ ਬੇਰੋਕ ਆਵਾਜਾਈ ਜਾਰੀ ਰੱਖਣ 'ਚ ਦੋਵਾਂ ਦੇਸ਼ਾਂ ਦੀ ਸਾਂਝੀ ਦਿਲਚਸਪੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਚੀਨ ਨੂੰ ਅਮਰੀਕਾ ਤੋਂ ਵਧੇਰੇ ਖੇਤੀਬਾੜੀ ਉਤਪਾਦ ਖ਼ਰੀਦਣ ਦੀ ਅਪੀਲ ਵੀ ਕੀਤੀ।
ਬੈਠਕ ਦੌਰਾਨ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਮਰੀਕੀ ਕਿਸਾਨਾਂ ਲਈ ਚੀਨ ਤੋਂ ਕੁਝ ਹੋਰ ਜ਼ਿਆਦਾ ਕਰਨ ਦੀ ਬੇਨਤੀ ਕਰਨਗੇ। ਦੂਜੇ ਪਾਸੇ, ਸ਼ੀ ਜਿਨਪਿੰਗ ਨੇ ਟਰੰਪ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਤਿਹਾਸ 'ਚ ਦਰਜ ਕੀਤਾ ਜਾਵੇਗਾ ਅਤੇ ਉਹ ਅਮਰੀਕੀ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਹ ਇਸ ਸਾਲ ਦੋਵਾਂ ਆਗੂਆਂ ਵਿਚਾਲੇ ਤੀਜੀ ਮਹੱਤਵਪੂਰਨ ਮੁਲਾਕਾਤ ਸੀ।
ਇਹ ਵੀ ਪੜ੍ਹੋ- ਲਾਲ ਕਿਲ੍ਹਾ, ਤਾਜ ਮਹਿਲ ਵਰਗੇ ਸਮਾਰਕਾਂ 'ਚ Entry Free ! ਅੱਜ ਨਹੀਂ ਲੱਗੇਗਾ ਇਕ ਵੀ ਪੈਸਾ
ਹਾਲਾਂਕਿ ਵਪਾਰ ਅਤੇ ਤਕਨੀਕ ਨੂੰ ਲੈ ਕੇ ਚੱਲ ਰਹੇ ਮਤਭੇਦਾਂ ਅਤੇ ਪਿਛਲੇ ਦੋ ਹਫ਼ਤਿਆਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਸੈਕਟਰ ਵਿੱਚ ਵਧੀ ਹੋੜ ਦੇ ਬਾਵਜੂਦ ਟਰੰਪ ਨੇ ਚੀਨ ਦੀ ਆਧੁਨਿਕ ਕੰਪਿਊਟਰ ਚਿੱਪਾਂ ਤੱਕ ਪਹੁੰਚ 'ਤੇ ਸਖ਼ਤ ਪਾਬੰਦੀਆਂ ਲਗਾਉਣ ਤੋਂ ਗੁਰੇਜ਼ ਕੀਤਾ, ਤਾਂ ਜੋ ਦੁਵੱਲੇ ਸਬੰਧ ਹੋਰ ਨਾ ਵਿਗੜਨ। ਹਾਲਾਂਕਿ ਇਸ APEC ਸੰਮੇਲਨ ਤੋਂ ਪਹਿਲਾਂ ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਅਤੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਚੀਨੀ ਉਪ-ਪ੍ਰਧਾਨ ਮੰਤਰੀ ਹੇ ਲਿਫੇਂਗ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਚੀਨ ਨੇ ਪਿਛਲੇ ਸਾਲ ਕੀਤੇ ਵਾਅਦੇ ਪੂਰੀ ਤਰ੍ਹਾਂ ਨਹੀਂ ਨਿਭਾਏ।
ਇਸ ਤੋਂ ਇਲਾਵਾ ਅਮਰੀਕਾ-ਇਰਾਨ ਵਿਚਾਲੇ ਜਾਰੀ ਜੰਗ ਦੌਰਾਨ ਚੀਨ ਅਤੇ ਰੂਸ ਨੇ ਵਪਾਰ ਰਾਹੀਂ ਇਰਾਨ ਨੂੰ ਸਮਰਥਨ ਦਿੱਤਾ ਹੈ। ਇਸ ਜੰਗ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਤੇਲ-ਗੈਸ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ ਅਤੇ ਗਲੋਬਲ ਆਰਥਿਕ ਵਿਕਾਸ ਦੀ ਰਫ਼ਤਾਰ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਹੋਰਮੁਜ਼ ਦੀ ਸੁਰੱਖਿਆ ਦੋਵਾਂ ਮਹਾਂਸ਼ਕਤੀਆਂ ਬੇਹੱਦ ਲਈ ਅਹਿਮ ਬਣੀ ਹੋਈ ਹੈ।
ਇਹ ਵੀ ਪੜ੍ਹੋ- ਕੈਨੇਡਾ ਕਾਰ ਪਾਰਕਿੰਗ 'ਚ ਫਾਇਰਿੰਗ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਕੁੜੀ-ਮੁੰਡੇ ਬਾਰੇ ਵੱਡਾ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਉੱਤਰੀ ਕੋਰੀਆ ਮੂਲ ਯੂਰੇਨੀਅਮ ਸੰਸ਼ੋਧਨ ਸਹੂਲਤ ਦਾ ਕਰ ਰਿਹੈ ਵਿਸਥਾਰ
NEXT STORY