ਇਸਤਾਂਬੁਲ (ਵਾਰਤਾ)— ਤੁਰਕੀ ਪੁਲਸ ਨੇ ਪੱਛਮੀ-ਉੱਤਰੀ ਸੂਬੇ ਬੁਰਸਾ ਵਿਚ ਐਤਵਾਰ ਨੂੰ ਅੱਤਵਾਦੀ ਸਮੂਹ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ.) ਨਾਲ ਜੁੜੇ ਕਰੀਬ 4 ਸ਼ੱਕੀ ਵਿਦੇਸ਼ੀਆਂ ਨੂੰ ਹਿਰਾਸਤ ਵਿਚ ਲਿਆ ਹੈ। ਨਿਜੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਅੱਤਵਾਦ ਵਿਰੋਧੀ ਬਿਊਰੋ ਨੇ ਮੁਡਾਨਿਆ ਜ਼ਿਲੇ ਵਿਚ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ, ਜਿਸ ਵਿਚ ਦੋ ਔਰਤਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਇਕ ਸ਼ੱਕੀ ਮਹਿਲਾ ਮੋਰੱਕੋ ਮੂਲ ਦੀ ਡਚ ਨਾਗਰਿਕ ਹੈ ਜਦਕਿ ਦੂਜੀ ਮਹਿਲਾ ਕੋਲ ਮੋਰੱਕੋ ਅਤੇ ਨੀਦਰਲੈਂਡ ਦੀ ਦੋਹਰੀ ਨਾਗਰਿਕਤਾ ਹੈ।
ਬ੍ਰਾਡਕਾਸਟਰ ਮੁਤਾਬਕ ਦੋਹਾਂ ਸ਼ੱਕੀ ਪੁਰਸ਼ਾਂ ਵਿਚੋਂ ਇਕ ਇਰਾਕੀ ਨਾਗਰਿਕ ਅਤੇ ਦੂਜਾ ਇਰਾਕੀ ਮੂਲ ਦਾ ਡਚ ਨਾਗਰਿਕ ਹੈ। ਇਨ੍ਹ ਦੋਹਾਂ 'ਤੇ ਸ਼ੱਕੀ ਔਰਤਾਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਦੀ ਮਦਦ ਕਰਨ ਦਾ ਦੋਸ਼ ਹੈ। ਤੁਰਕੀ ਵਿਚ ਬੀਤੇ ਕੁਝ ਸਾਲਾਂ ਵਿਚ ਕੀਤੇ ਗਏ ਖਤਰਨਾਕ ਹਮਲਿਆਂ ਵਿਚ 300 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ ਹਮਲਿਆਂ ਲਈ ਇਸਲਾਮਿਕ ਸਟੇਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਚੀਨ 'ਚ ਮਕਾਨ ਢਹਿਣ ਕਾਰਨ ਤਿੰਨ ਲੋਕਾਂ ਦੀ ਮੌਤ, 14 ਜ਼ਖਮੀ
NEXT STORY