ਕੈਨੇਡਾ : ਕੈਨੇਡਾ ਵਿਚ ਕੁੱਲ੍ਹ ਸਾਢੇ 7 ਲੱਖ ਤੋਂ ਵੱਧ ਸਿੱਖਾਂ 'ਚੋਂ ਤਕਰੀਬਨ ਢਾਈ ਲੱਖ ਜਮਾਂਦਰੂ ਹੀ ਕੈਨੇਡਾ ਦੇ ਨਾਗਰਿਕ ਹਨ। ਇਸੇ ਤਰ੍ਹਾਂ ਸਵਾ 8 ਲੱਖ ਤੋਂ ਵੱਧ ਹਿੰਦੂਆਂ 'ਚੋਂ ਤਕਰੀਬਨ 2 ਲੱਖ ਕੈਨੇਡੀਅਨ ਨਾਗਰਿਕ ਹਨ।
ਸਟੈਟਿਸਟਿਕਸ ਕੈਨੇਡਾ ਵੱਲੋਂ 2021 ਜਨਗਣਨਾ ਦੇ ਜਾਰੀ ਅੰਕੜਿਆਂ ਮੁਤਾਬਕ ਭਾਰਤ ਤੋਂ ਗਏ ਕੁੱਲ੍ਹ 7,71,790 ਸਿੱਖ ਅਤੇ 8,28,195 ਹਿੰਦੂ ਉੱਥੇ ਰਹੇ ਰਹੇ ਹਨ। ਇਨ੍ਹਾਂ 'ਚੋਂ 2,36,400 ਸਿੱਖ ਅਤੇ 1,90,235 ਹਿੰਦੂ ਜਮਾਂਦਰੂ ਹੀ ਕੈਨੇਡੀਅਨ ਨਾਗਰਿਕ ਹਨ। ਭਾਰਤ 'ਚੋਂ ਗਏ 4,15,465 ਸਿੱਖ ਅਤੇ 5,20,795 ਹਿੰਦੂ ਇੱਥੋਂ ਜਾ ਕੇ ਕੈਨੇਡਾ ਦੀ ਨਾਗਰਿਤਾ ਲੈ ਚੁੱਕੇ ਹਨ। ਉੱਥੇ ਹੀ 1,19,925 ਭਾਰਤੀ ਸਿੱਖ ਅਤੇ 1,08,790 ਭਾਰਤੀ ਹਿੰਦੂ ਕੈਨੇਡਾ ਵਿਚ ਕੱਚੇ ਹਨ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਪੰਜਾਬੀਆਂ ਦੀ ਬੱਲੇ-ਬੱਲੇ, ਬਰੈਂਪਟਨ ਸਿਟੀ ਚੋਣਾਂ 'ਚ 2 ਹੋਰ ਪੰਜਾਬੀ ਜਿੱਤੇ
ਸਾਲ 2011 ਤੋਂ 2021 ਤਕ ਭਾਰਤ ਦੇ 1.4 ਲੱਖ ਤੋਂ ਵੱਧ ਸਿੱਖ ਅਤੇ 1.81 ਲੱਖ ਤੋਂ ਵੱਧ ਹਿੰਦੂਆਂ ਨੂੰ ਕੈਨੇਡੀਅਨ ਨਾਗਰਿਕਤਾ ਮਿਲੀ ਹੈ। ਕੈਨੇਡਾ 'ਚ ਪੈਦਾ ਹੋਏ ਸਿੱਖਾਂ 'ਚੋਂ 370 ਸਿੱਖ 75 ਸਾਲ ਤੋਂ ਉੱਪਰ ਹਨ ਜਦਕਿ 540 ਸਿੱਖ 65-74 ਸਾਲ ਦੀ ਉਮਰ ਦੇ ਹਨ।
ਕੈਨੇਡਾ ਦੇ ਪੱਕੇ ਵਸਨੀਕ ਬਣ ਚੁੱਕੇ 5.17 ਲੱਖ ਭਾਰਤੀ ਮੂਲ ਦੇ ਸਿੱਖਾਂ ਤੋਂ ਇਲਾਵਾ ਹੋਰਨਾਂ ਮੁਲਕਾਂ ਵਿਚ ਪੈਦਾ ਹੋਏ ਸਿੱਖਾਂ ਨੇ ਵੀ ਕੈਨੇਡਾ ਵਿਚ ਨਿਵਾਸ ਲਿਆ ਹੈ। ਇਨ੍ਹਾਂ ਵਿਚ ਇੰਗਲੈਂਡ ਤੋਂ 7,160, ਪਾਕਿਸਤਾਨ ਤੋਂ 1,535, ਕੀਨੀਆ ਤੋਂ 1,530, ਇਟਲੀ ਤੋਂ 1,315, ਮਲੇਸ਼ੀਆ ਤੋਂ 990 ਅਤੇ ਅਫਗਾਨਿਸਤਾਨ ਤੋਂ ਹੋਰ ਦੇਸ਼ਾਂ ਦੇ ਨਾਲ 240 ਸ਼ਾਮਲ ਹਨ। ਇਸੇ ਤਰ੍ਹਾਂ ਕੈਨੇਡੀਅਨ ਨਾਗਰਿਕਤਾ ਵਾਲੇ 5.20 ਲੱਖ ਹਿੰਦੂ ਨਾਗਰਿਕਾਂ 'ਚੋਂ 4.46 ਲੱਖ ਨਾਗਰਿਕ ਭਾਰਤ, 84,410 ਸ਼੍ਰੀਲੰਕਾ, 27,715 ਗੁਯਾਨਾ, 14,125 ਨੇਪਾਲ, 14,070 ਫਿਜ਼ੀ, 11,140 ਟ੍ਰਿਨਿਡੈਡ ਐਂਡ ਟੋਬਾਗੋ, 6140 ਬੰਗਲਾਦੇਸ਼, 5385 ਯੂ. ਐੱਸ. ਏ ਤੇ 5600 ਮੋਰੀਸ਼ੀਅਸ ਦੇ ਸ਼ਾਮਲ ਹਨ।
ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਦੇ ਪਤੀ ’ਤੇ ਹਥੌੜੇ ਨਾਲ ਜਾਨਲੇਵਾ ਹਮਲਾ
NEXT STORY