ਅਲਜੀਅਰਜ਼ (ਏਜੰਸੀ)- ਅਲਜੀਰੀਆ 'ਚ ਅਧਿਕਾਰੀਆਂ ਨੇ ਇਕ ਸਰਕਾਰੀ ਪ੍ਰੋਗਰਾਮ 'ਚ ਦੁਰਵਿਵਹਾਰ ਦਾ ਸ਼ਿਕਾਰ ਮਹਿਲਾ ਕਾਰੋਬਾਰੀਆਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜਿਆ ਇਕ ਵੀਡੀਓ ਪੋਸਟ ਕਰਨ ਲਈ 2 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਲਜੀਰੀਆ 'ਚ ਰਾਸ਼ਟਰਪਤੀ ਅਬਦੇਲਮਦਜੀਦ ਤੇਬੌਨੇ ਦੇ ਚਾਰ ਸਾਲ ਪਹਿਲੇ ਸੱਤਾ 'ਚ ਆਉਣ ਦੇ ਬਾਅਦ ਤੋਂ ਪੱਤਰਕਾਰਾਂ ਨੂੰ ਦਮਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ 'ਚ ਮਾਮੂਲੀ ਦੋਸ਼ਾਂ 'ਤੇ ਲੰਬੇ ਸਮੇਂ ਤੱਕ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਕਾਨੂੰਨੀ ਫੀਸ ਵਧਣ ਕਾਰਨ ਕਈ ਸਮਾਚਾਰ ਅਦਾਰੇ ਵੀ ਬੰਦ ਹੋ ਚੁੱਕੇ ਹਨ।
ਸਥਾਨਕ ਨਿਗਰਾਨੀ ਸਮੂਹ 'ਨੈਸ਼ਨਲ ਕਮੇਟੀ ਫਾਰ ਦਿ ਲਿਬਰੇਸ਼ਨ ਆਫ ਡਿਟੇਨੀ' ਵਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਅਨੁਸਾਰ, ਸਮਾਚਾਰ ਵੈੱਬਸਾਈਟ 'ਅਲਜੀਰੀ ਸਕੂਪ' ਨਾਲ ਸੰਬੰਧਤ ਪੱਤਰਕਾਰ ਸੋਫਿਆਨੀ ਘਿਰੋਸ ਅਤੇ ਫਰਹਤ ਉਮਰ ਨੂੰ ਪਿਛਲੇ ਹਫ਼ਤੇ 'ਉਕਸਾਉਣ ਵਾਲੀ ਅਤੇ ਨਫ਼ਰਤ ਫੈਲਾਉਣ ਵਾਲੀ ਭਾਸ਼ਾ' ਦੇ ਵੀਡੀਓ ਪ੍ਰਸਾਰਿਤ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ। ਮਹਿਲਾ ਸਟਾਰਟਅੱਪ ਸੰਸਥਾਪਕਾਂ ਨੇ ਵੀਡੀਓ ' ਸਿੱਖਿਆ ਅਤੇ ਵਪਾਰਕ ਟਰੇਨਿੰਗ ਮੰਤਰਾਲਾ ਵਲੋਂ ਆਯੋਜਿਤ ਇਕ ਇਨੋਵੇਸ਼ਨ ਪ੍ਰੋਗਰਾਮ ਦੌਰਾਨ ਸਰਕਾਰ 'ਤੇ ਉਨ੍ਹਾਂ ਨੂੰ ਅਪਮਾਨਤ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ। ਘਿਰੋਸ 'ਅਲਜੀਰੀ ਸਕੂਪ' 'ਚ ਪ੍ਰਧਾਨ ਸੰਪਾਦਕ ਹਨ, ਜਦੋਂ ਕਿ ਉਮਰ ਵੈੱਬਸਾਈਟ ਦੇ ਨਿਰਦੇਸ਼ਕ ਹਨ। 'ਅਲਜੀਰੀ ਸਕੂਪ' ਨੂੰ 2021 'ਚ ਸਰਕਾਰ ਵਲੋਂ ਮਾਨਤਾ ਪ੍ਰਦਾਨ ਕੀਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਣਾਅ ਦਰਮਿਆਨ ਚੀਨ ਨੇ ਫਿਲੀਪੀਨ ਦੇ ਤੱਟ ਨੇੜੇ ਏਅਰਕ੍ਰਾਫਟ ਕੈਰੀਅਰ ਕੀਤਾ ਤਾਇਨਾਤ
NEXT STORY