ਵਾਸ਼ਿੰਗਟਨ— ਅਮਰੀਕਾ ਦੇ ਓਕਲਹਾਮਾ 'ਚ ਇਕ ਸ਼ਕਤੀਸ਼ਾਲੀ ਤੂਫਾਨ ਨੇ ਦੋ ਲੋਕਾਂ ਦੀ ਜਾਨ ਲੈ ਲਈ। ਸ਼ਨੀਵਾਰ ਦੇਰ ਰਾਤ ਆਏ ਇਸ ਤੂਫਾਨ 'ਚ 29 ਲੋਕ ਜ਼ਖਮੀ ਹੋ ਗਏ।
ਐੱਲ ਰੇਨੋ ਦੇ ਮੇਅਰ ਮੇਟ ਵ੍ਹਾਈਟ ਨੇ ਦੱਸਿਆ ਕਿ ਈ. ਐੱਫ.-3 ਤੂਫਾਨ ਨੇ ਇੱਥੇ ਕਾਫੀ ਤਬਾਹੀ ਮਚਾ ਦਿੱਤੀ ਹੈ। ਤੂਫਾਨ ਕਾਫੀ ਖਤਰਨਾਕ ਸੀ। ਇਸ ਦੀ ਲਪੇਟ 'ਚ ਆਉਣ ਵਾਲੇ 29 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਚੱਲ ਰਹੇ ਹਨ। ਇਸ ਦੇ ਨਾਲ ਹੀ ਇਸ ਦੀ ਲਪੇਟ 'ਚ ਆਉਣ ਨਾਲ ਕਈ ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਸ਼ਹਿਰ 'ਚ ਸ਼ਨੀਵਾਰ ਦੇਰ ਰਾਤ ਤੂਫਾਨ ਨਾਲ ਹੋਏ ਨੁਕਸਾਨ ਦੀ ਜਾਂਚ ਕੀਤੀ ਜਾ ਰਹੀ ਹੈ। ਵ੍ਹਾਈਟ ਨੇ ਐਤਵਾਰ ਨੂੰ ਸਵੇਰੇ ਪੱਤਰਕਾਰਾਂ ਨੂੰ ਦੱਸਿਆ ਕਿ ਖੋਜ ਤੇ ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਐੱਲ ਰੇਨੋ ਦੀ ਆਬਾਦੀ ਲਗਭਗ 19,000 ਹੈ। ਇਹ ਓਕਲਹੋਮ ਦੇ ਪੱਛਮ 'ਚ ਸਥਿਤ ਹੈ। ਤੂਫਾਨ 'ਚ ਰੇਨੋ ਸਥਿਤ ਮੋਬਾਇਲ ਪਾਰਕ ਅਤੇ ਇਕ ਹੋਟਲ ਬੁਰੀ ਤਰ੍ਹਾਂ ਨੁਕਸਾਨੇ ਗਏ।
ਆਸਟ੍ਰੇਲੀਆ 'ਚ ਪ੍ਰੋਫੈਸਰ ਮੁਹਿੰਦਰ ਸਿੰਘ ਬਨਵੈਤ ਨਾਲ ਹੋਈ ਸਾਹਿਤਕ ਮਿਲਣੀ
NEXT STORY