ਦੁਬਈ— ਨਿਊਜ਼ੀਲੈਂਡ ਦੀਆਂ ਮਸਜਿਦਾਂ 'ਤੇ ਹੋਏ ਹਮਲੇ ਦੀ ਫੇਸਬੁੱਕ 'ਤੇ ਸ਼ਲਾਘਾ ਕਰਨਾ ਦੁਬਈ ਦੀ ਇਕ ਸੁਰੱਖਿਆ ਕੰਪਨੀ 'ਚ ਕੰਮ ਕਰਨ ਵਾਲੇ ਵਿਅਕਤੀ ਨੂੰ ਮਹਿੰਗਾ ਪੈ ਗਿਆ। ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਨਾਲ ਹੀ ਸਰਕਾਰ ਨੇ ਉਸ ਨੂੰ ਦੇਸ਼ 'ਚੋਂ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ। ਵਿਅਕਤੀ ਨੇ ਫਰਜ਼ੀ ਪਛਾਣ ਦੇ ਆਧਾਰ 'ਤੇ ਬਣਾਏ ਗਏ ਫੇਸਬੁੱਕ ਪੇਜ 'ਤੇ ਹਮਲੇ ਨੂੰ ਲੈ ਕੇ ਟਿੱਪਣੀ ਕੀਤੀ ਸੀ।
ਟ੍ਰਾਂਸਗਾਰਡ ਸੁਰੱਖਿਆ ਸਮੂਹ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਮਸਜਿਦ 'ਤੇ ਹੋਏ ਨਿੰਦਣਯੋਗ ਹਮਲੇ ਨੂੰ ਲੈ ਕੇ ਹਫਤੇ ਦੇ ਅਖੀਰ 'ਚ ਇਕ ਕਰਮਚਾਰੀ ਨੇ ਫਰਜ਼ੀ ਨਾਂ ਤੋਂ ਬਣਾਏ ਗਏ ਆਪਣੇ ਨਿੱਜੀ ਫੇਸਬੁੱਕ ਪੇਜ 'ਤੇ ਭੜਕਾਊ ਟਿੱਪਣੀ ਕੀਤੀ। ਇਸ ਤੋਂ ਬਾਅਦ ਉਸ ਦੀ ਪਛਾਣ ਕਰ ਲਈ ਗਈ ਤੇ ਟ੍ਰਾਂਸਗਾਰਡ ਦੀ ਨੀਤੀ ਦੇ ਮੁਤਾਬਕ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਉਸ ਨੂੰ ਦੇਸ਼ 'ਚੋਂ ਕੱਢ ਦਿੱਤਾ। ਵਿਅਕਤੀ ਦੇ ਨਾਂ ਤੇ ਨਾਗਰਿਕਤਾ ਬਾਰੇ 'ਚ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਆਸਟ੍ਰੇਲੀਆ ਐਦਰੋਗਨ ਦੇ ਬਿਆਨ 'ਤੇ ਤੁਰਕੀ ਰਾਜਦੂਤ ਨੂੰ ਕਰੇਗਾ ਤਲਬ
NEXT STORY