ਦੁਬਈ - ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਨੇ ਬਿਨੈਕਾਰਾਂ ਦੇ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਰੈਗੂਲਰ ਵੀਜ਼ਾ ਦੇਣ ’ਤੇ ਰੋਕ ਲਾ ਦਿੱਤੀ ਹੈ। ਪਾਕਿਸਤਾਨੀ ਟ੍ਰੈਵਲਰਜ਼ ਨੇ ਵੱਡੇ ਪੱਧਰ ’ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ।
ਇਹ ਕਦਮ ਪਾਕਿਸਤਾਨੀਆਂ ਦੇ ਵੈਸਟ ਏਸ਼ੀਅਨ ਦੇਸ਼ਾਂ ਦੀ ਯਾਤਰਾ ਕਰਨ ਅਤੇ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋਣ ਕਾਰਨ ਚੁੱਕਿਆ ਗਿਆ ਹੈ। ਯੂ. ਏ. ਈ. ਨੇ ਸ਼ੱਕੀ ਵਿਦਿਅਕ ਪ੍ਰਮਾਣ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਵਾਲੇ ਵੀਜ਼ਾ ਬਿਨੈਕਾਰਾਂ ਦੀ ਵੱਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ, ਨਾਲ ਹੀ ਕੁਝ ਵੀਜ਼ਾ ਬਿਨੈਕਾਰਾਂ ਵਿਰੁੱਧ ਅਪਰਾਧਿਕ ਮਾਮਲੇ ਵੀ ਹਨ। ਸਾਊਦੀ ਅਰਬ ਅਧਿਕਾਰਤ ਤੌਰ ’ਤੇ ਪਾਕਿਸਤਾਨੀ ਪਾਸਪੋਰਟਾਂ ’ਤੇ ਪਾਬੰਦੀ ਲਾਉਣ ਦੇ ਨੇੜੇ ਪਹੁੰਚ ਗਿਆ ਹੈ। ਟ੍ਰੈਵਲ ਏਜੰਟਾਂ ਦੇ ਹਵਾਲੇ ਨਾਲ ਪਹਿਲੀ ਵਾਰ ਅਤੇ ਸਿੰਗਲ-ਐਂਟਰੀ ਵੀਜ਼ਾ ਦੀਆਂ 70-80 ਫੀਸਦੀ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਹਨ।
ਭਾਰਤੀ ਧਨਾਢਾਂ ਦੇ ਬ੍ਰਿਟੇਨ ਛੱਡਣ ’ਤੇ ਛਿੜੀ ਨਵੀਂ ਬਹਿਸ, ਸਾਰੇ ਪ੍ਰਵਾਸੀਆਂ ਨੇ ਛੱਡ ਦਿੱਤਾ ਬ੍ਰਿਟੇਨ ਤਾਂ ਕਿੰਨਾ ਪਵੇਗਾ ਅਸਰ!
NEXT STORY