ਲੰਡਨ, (ਰਾਜਵੀਰ ਸਮਰਾ) - ਬ੍ਰਿਟੇਨ ਦੇ ਸ਼ਹਿਰ ਲੈਸਟਰ ਦੀ ਇਕ ਅਦਾਲਤ ਵਲੋਂ 3 ਭਰਾਵਾਂ ਨੂੰ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਤਿੰਨਾਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਇਕ ਬੇਗੁਨਾਹ ਨੌਜਵਾਨ 'ਤੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜੋ ਮੁਸ਼ਕਲ ਨਾਲ ਮੌਤ ਦੇ ਮੂੰਹ 'ਚੋਂ ਬਚਿਆ। ਇਨ੍ਹਾਂ ਨੂੰ ਨੌਜਵਾਨ ਦਾ ਸਿਰ ਪਾੜ ਦੇਣ ਦੇ ਦੋਸ਼ 'ਚ ਅਦਾਲਤ ਨੇ 31 ਸਾਲ ਜੇਲ ਦੀ ਸਜ਼ਾ ਸੁਣਾਈ ਹੈ।
ਜ਼ਿਕਰਯੋਗ ਹੈ ਕਿ ਲੈਸਟਰ ਦੇ ਰਹਿਣ ਵਾਲੇ ਤਿੰਨ ਭਰਾਵਾਂ ਸਮੀਰ (21) ਤਸੀਰ (23) ਤੌਕੀਰ (27) ਨੇ ਇਕ ਝਗੜੇ ਦੌਰਾਨ ਹਥਿਆਰਾਂ ਨਾਲ ਆਪਣੇ ਵਿਰੋਧੀ ਦੇ ਭੁਲੇਖੇ ਇਕ ਬੇਕਸੂਰ 24 ਸਾਲਾ ਨੌਜਵਾਨ 'ਤੇ ਹਮਲਾ ਕਰ ਦਿੱਤਾ ਸੀ।
ਪੁਲਸ ਨੇ ਕਾਰਵਾਈ ਕਰਦਿਆਂ ਤਿੰਨਾਂ ਦੋਸ਼ੀ ਭਰਾਵਾਂ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕੀਤਾ ਸੀ, ਅਦਾਲਤ ਨੇ 11 ਦਿਨ ਕੇਸ ਦੀ ਪੈਰਵਾਈ ਕਰਦਿਆਂ ਇਸ ਮਾਮਲੇ ਦਾ ਫ਼ੈਸਲਾ ਸੁਣਾਉਦਿਆਂ ਤਿੰਨਾਂ ਭਰਾਵਾਂ ਨੂੰ ਦੋਸ਼ੀ ਐਲਾਨਿਆ। ਤਿੰਨਾਂ 'ਚੋਂ ਇਕ ਪੜ੍ਹਾਈ ਕਰਦਾ ਹੈ, ਜਿਸ ਕਾਰਨ ਉਸ ਨੂੰ 9 ਸਾਲ ਅਤੇ ਬਾਕੀ ਦੋਵਾਂ ਨੂੰ 11-11 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉੱਧਰ ਦੂਜੇ ਪਾਸੇ ਪੀੜਤ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਦੋ ਮਹੀਨੇ ਹਸਪਤਾਲ 'ਚ ਇਲਾਜ ਕਰਵਾਉਣ ਲਈ ਦਾਖ਼ਲ ਰਹਿਣਾ ਪਿਆ।
ਅਮਰੀਕਾ, ਆਸਟ੍ਰੇਲੀਆ, ਭਾਰਤ ਤੇ ਜਾਪਾਨ ਵਿਚਕਾਰ ਡਿਪਲੋਮੈਟਿਕ ਬੈਠਕਾਂ ਜਾਰੀ
NEXT STORY