ਲੰਡਨ (ਰਾਜਵੀਰ ਸਮਰਾ)- ਇਥੋਂ ਦੇ ਬਿਡਲਫ ਇਲਾਕੇ ਦੇ ਟਾਊਨ ਸੈਂਟਰ ਸਥਿਤ ਮਸ਼ਹੂਰ ਰੈਸਟੋਰੈਂਟ ਤੋਂ ਇਮੀਗ੍ਰੇਸ਼ਨ ਮਹਿਕਮੇ ਨੇ ਦੋ ਗੈਰਕਾਨੂੰਨੀ ਕਾਮਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਤੇ ਵੀਰਵਾਰ ਇਮੀਗ੍ਰੇਸ਼ਨ ਮਹਿਕਮੇ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਪੁਲਸ ਅਤੇ ਕੌਂਸਲ ਅਧਿਕਾਰੀਆਂ ਦੀ ਮਦਦ ਨਾਲ ਰੈਸਟੋਰੈਂਟ 'ਤੇ ਛਾਪਾ ਮਾਰਿਆ, ਜਿਥੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕਾਮਿਆਂ ਨੂੰ ਯੂ.ਕੇ. ਵਿਚ ਕੰਮ ਕਰਨ ਦਾ ਅਧਿਕਾਰ ਨਹੀਂ ਸੀ।
ਇਮੀਗ੍ਰੇਸ਼ਨ ਮਹਿਕਮੇ ਨੇ ਛਾਪੇ ਦੌਰਾਨ ਇਕ 39 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਆਪਣੇ ਵੀਜ਼ੇ ਦੀ ਮਿਆਦ ਪੁਗਾ ਚੁੱਕਾ ਹੈ ਅਤੇ ਇਕ 32 ਸਾਲਾ ਬਰਮਾ ਦੇ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ, ਜੋ ਦੇਸ਼ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਇਆ ਸੀ। ਪੁਲਸ ਨੇ ਰੈਸਟੋਰੈਂਟ ਨੂੰ 40 ਹਜ਼ਾਰ ਪੌਂਡ ਜੁਰਮਾਨੇ ਦਾ ਨੋਟਿਸ ਜਾਰੀ ਕਰਦਿਆਂ ਇਹ ਸਿੱਧ ਕਰਨ ਲਈ ਸਮਾਂ ਦਿੱਤਾ ਹੈ ਕਿ ਉਨ੍ਹਾਂ ਵਲੋਂ ਰੱਖੇ ਗਏ ਕਾਮਿਆਂ ਨੂੰ ਕੰਮ 'ਤੇ ਰੱਖਣ ਮੌਕੇ ਕਾਨੂੰਨੀ ਦਸਤਾਵੇਜ਼ਾਂ ਘੋਖਿਆ ਗਿਆ ਸੀ ਜਾਂ ਨਹੀਂ। ਰੈਸਟੋਰੈਂਟ ਵਲੋਂ ਇਸ ਛਾਪੇ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
ਸਾਡੀ ਸੋਚ ਤੋਂ ਪਹਿਲਾਂ ਦੇ ਸਮੇਂ ਤੋਂ ਹੀ ਮੰਗਲ ’ਤੇ ਹੈ ਦਰਿਆਈ ਪਾਣੀ ਦੀ ਮੌਜੂਦਗੀ
NEXT STORY