ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਯੂਕੇ 'ਚ ਹਰ ਸਾਲ ਹਜ਼ਾਰਾਂ ਹੀ ਕਾਰਾਂ ਚੋਰੀ ਹੁੰਦੀਆਂ ਹਨ। ਜੇਕਰ ਸਾਲ 2022 ਦੀ ਗੱਲ ਕੀਤੀ ਜਾਵੇ ਤਾਂ ਡੀਵੀਐੱਲਏ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਯੂਕੇ ਵਿੱਚ ਇਸ ਸਾਲ ਦੇ ਸਭ ਤੋਂ ਵੱਧ ਚੋਰੀ ਹੋਏ ਕਾਰਾਂ ਦੇ ਮਾਡਲਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਫੋਰਡ ਫਿਏਸਟਾ ਕਾਰ ਇਸ ਸਾਲ ਦੀ ਸਭ ਤੋਂ ਵੱਧ ਚੋਰੀ ਹੋਈ ਕਾਰ ਹੈ। ਫੋਰਡ ਕੰਪਨੀ ਦੇ ਇਸ ਮਾਡਲ ਦੀਆਂ ਕੁਲ 5,724 ਕਾਰਾਂ 2022 ਵਿੱਚ ਯੂਕੇ 'ਚ ਚੋਰੀ ਹੋਈਆਂ।
ਇਹ ਵੀ ਪੜ੍ਹੋ : ਗੂਗਲ ਦਾ Gmail ਸਰਵਰ ਡਾਊਨ, ਐਪ ਤੇ ਵੈੱਬ ਦੋਵੇਂ ਸਨ ਬੰਦ, ਯੂਜ਼ਰਸ ਪ੍ਰੇਸ਼ਾਨ
ਸੋਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟਰੇਡਰਜ਼ (SSMT) ਦੇ ਅਨੁਸਾਰ, ਪਿਛਲੇ ਮਹੀਨੇ ਸਭ ਤੋਂ ਵੱਧ ਵਿਕਣ ਵਾਲੀ ਕਾਰ ਵੀ ਫੋਰਡ ਫਿਏਸਟਾ ਹੀ ਸੀ। ਇਸ ਦੇ ਨਾਲ ਹੀ ਦੂਜੀ ਸਭ ਤੋਂ ਵੱਧ ਚੋਰੀ ਹੋਈ ਕਾਰ ਲੈਂਡ ਰੋਵਰ ਰੇਂਜ ਰੋਵਰ ਹੈ, ਜਿਸ ਦੀ ਗਿਣਤੀ ਇਸ ਸਾਲ 5,209 ਆਂਕੀ ਗਈ ਹੈ, ਜਦਕਿ ਤੀਜੇ ਨੰਬਰ 'ਤੇ ਹੈ ਫੋਰਡ ਫੋਕਸ, ਜੋ ਕਿ 2022 ਵਿੱਚ ਹੁਣ ਤੱਕ 2,048 ਚੋਰੀ ਹੋ ਚੁੱਕੀਆਂ ਹਨ। ਇਹ ਜਾਣਕਾਰੀ ਰਿਵਰਵੇਲ ਲੀਜ਼ਿੰਗ ਦੁਆਰਾ DVLA ਨੂੰ ਇਨਫਰਮੇਸ਼ਨ ਆਫ਼ ਫ੍ਰੀਡਮ (FOI) ਦੀ ਬੇਨਤੀ ਕਰਨ ਤੋਂ ਬਾਅਦ ਸਾਹਮਣੇ ਆਈ।
ਇਹ ਵੀ ਪੜ੍ਹੋ : ਸਰਹੱਦ ਪਾਰ : ਨਿਕਾਹ ਤੋਂ ਮਨ੍ਹਾ ਕਰਨ 'ਤੇ ਅਧਿਆਪਕਾ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਰਿਵਰਵੇਲ ਦੇ ਸੀਈਓ ਤੇ ਆਟੋਮੋਟਿਵ ਮਾਹਿਰ ਵਿਨਸ ਪੇਮਬਰਟਨ ਨੇ ਕਿਹਾ ਕਿ ਕੀ-ਰਹਿਤ ਕਾਰ ਚੋਰੀ, ਜਿਸ ਨੂੰ ਰਿਲੇਅ ਚੋਰੀ ਕਿਹਾ ਜਾਂਦਾ ਹੈ, ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣਾ ਔਖਾ ਹੈ ਪਰ ਕਾਰ ਮਾਲਕ ਸਿਗਨਲ ਨੂੰ ਬਲਾਕ ਕਰਨ ਲਈ ਬਣਾਏ ਗਏ ਪਾਊਚ ਜਾਂ ਬਾਕਸ ਵਿੱਚ ਆਪਣੀਆਂ ਚਾਬੀਆਂ ਸਟੋਰ ਕਰਕੇ ਪੀੜਤ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਸਟੀਅਰਿੰਗ ਲਾਕ ਅਤੇ ਕਾਰ ਅਲਾਰਮ ਵੀ ਚੋਰਾਂ ਨੂੰ ਕਾਰ ਤੱਕ ਪਹੁੰਚਣ ਤੇ ਚੋਰੀ ਕਰਨ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ
NEXT STORY