ਬੀਜਿੰਗ : ਚੀਨ ਨੂੰ ਲੈ ਕੇ ਇਕ ਥਿੰਕ ਟੈਂਕ ਦੀ ਰਿਪੋਰਟ ਸਾਹਮਣੇ ਆਈ ਹੈ। ਥਿੰਕ ਟੈਂਕ ਦਾ ਮੰਨਣਾ ਹੈ ਕਿ ਚੀਨ ਦੀ ਫਿਤਰਤ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਸਿਰਫ ਆਪਣਾ ਫਾਇਦਾ ਦੇਖਦਾ ਹੈ। ਚੀਨ ਦੀ ਇਹ ਹਾਲਤ ਯੂਕ੍ਰੇਨ-ਰੂਸ ਜੰਗ ਵਿਚ ਵੀ ਨਜ਼ਰ ਆ ਰਹੀ ਹੈ। ਜੇਮਸ ਕ੍ਰਿਕਟਨ ਨੇ ਥਿੰਕ ਟੈਂਕ ਪਾਿਲਸੀ ਰਿਸਰਚ ਗਰੁੱਪ ਪੋਰੇਗ ਵਿਚ ਲਿਖਦਿਆਂ ਕਿਹਾ ਕਿ ਆਪਣੇ ਫੌਜੀ ਦੋਸਤ ਰੂਸ ਦੀ ਸੰਕਟਪੂਰਨ ਹਾਲਤ ਦਾ ਲਾਭ ਉਠਾਉਂਦਿਆਂ ਚੀਨ ਵੱਲੋਂ ਆਪਣੀ ਫ਼ੌਜ ਤੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਆਧੁਨਿਕੀਕਰਨ ਨੂੰ ਰਫ਼ਤਾਰ ਦੇਣ ਦੀ ਸੰਭਾਵਨਾ ਹੈ। ਉਨ੍ਹਾਂ ਲਿਖਿਆ ਕਿ ਚੀਨ ਤੇ ਰੂਸ ਬੇਸ਼ੱਕ ਨਜ਼ਦੀਕੀ ਭਾਈਵਾਲ ਹਨ ਤੇ ਇਹ ਇਕਤਰਫ਼ਾ ਸਬੰਧ ਹੈ, ਜੋ ਮਾਸਕੋ ਦੀ ਤੁਲਨਾ ਵਿਚ ਬੀਜਿੰਗ ਲਈ ਫਾਇਦੇਮੰਦ ਹੈ। ਰੂਸ ਆਪਣੀਆਂ ਫੌਜੀ ਸਿਖਲਾਈ ਸੰਕਲਪਾਂ ਤੇ ਤਕਨੀਕ ਨੂੰ ਵੇਚਣਾ ਚਾਹੁੰਦਾ ਹੈ, ਜਦਕਿ ਚੀਨ ਆਪਣੀ ਫ਼ੌਜ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣਾ ਚਾਹੰੁਦਾ ਹੈ। ਰਿਪੋਰਟ ਦੇ ਅਨੁਸਾਰ ਪੱਛਮੀ ਰੱਖਿਆ ਸੰਗਠਨ ਪਹਿਲਾਂ ਤੋਂ ਹੀ ਸੰਭਾਵਿਤ ਦ੍ਰਿਸ਼ਾਂ ਦਾ ਪਤਾ ਲਾ ਰਹੇ ਹਨ, ਜਿਸ ਨਾਲ ਸੰਘਰਸ਼ ਦੀ ਹਾਲਤ ਪੈਦਾ ਹੋ ਸਕਦੀ ਹੈ। ਡਿਪਲੋਮੈਟ ਪੱਛਮ ਦੀ ਦੁਬਿਧਾ ਨੂੰ ਸੰਖੇਪ ਤੌਰ ’ਤੇ ਪ੍ਰਭਾਸ਼ਿਤ ਕਰਦੇ ਹਨ : ‘‘ਆਉਣ ਵਾਲੇ ਮਹੀਿਨਆਂ ਤੇ ਸਾਲਾਂ ਵਿਚ ਦੋਪੱਖੀ ਫੌਜੀ ਸਬੰਧ ਕਿਵੇਂ ਵਿਕਸਿਤ ਹੁੰਦੇ ਹਨ, ਇਸ ਦਾ ਦੋਵਾਂ ਦੇਸ਼ਾਂ ਦੀਆਂ ਆਪਣੀਆਂ ਫੌਜਾਂ ਦੇ ਆਧੁਨਿਕੀਕਰਨ, ਵਿਰੋਧੀਆਂ ਨੂੰ ਭਰੋਸੇਯੋਗ ਤੌਰ ’ਤੇ ਰੋਕਣ ਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੀ ਸਮਰੱਥਾ ’ਤੇ ਸਿੱਧਾ ਪ੍ਰਭਾਵ ਪਵੇਗਾ।’’
ਵਿਡੰਬਨਾ ਇਹ ਹੈ ਕਿ ਪੱਛਮੀ ਪਾਬੰਦੀਆਂ ਦੇ ਕਾਰਨ ਮੌਜੂਦਾ ਵਿਚ ਰੂਸ ਨੂੰ ਆਪਣੇ ਫੌਜੀ ਬੇੜੇ ਲਈ ਜਹਾਜ਼ਾਂ ਦੇ ਸਪੇਅਰ ਪਾਰਟਸ ਅਤੇ ਰੱਖ-ਰਖਾਅ ਪ੍ਰੋਗਰਾਮਾਂ ਦੀ ਖਰੀਦ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾਂਦਾ ਹੈ ਕਿ ਚੀਨੀ ਕੰਪਨੀਆਂ ਵੀ ਰੂਸ ਦੀ ਮਦਦ ਕਰਨ ਤੋਂ ਇਨਕਾਰ ਕਰ ਰਹੀਆਂ ਹਨ। ਪੋਰੇਗ ਨੇ ਰਿਪੋਰਟ ਦਿੱਤੀ ਹੈ ਕਿ ਹਾਲਾਂਕਿ ਚੀਨ ਫੌਜੀ ਦਰਾਮਦ ’ਤੇ ਆਪਣੀ ਨਿਰਭਰਤਾ ਨੂੰ ਘਟਾ ਰਿਹਾ ਹੈ ਪਰ ਰੱਖਿਆ ਖਰੀਦ ’ਚ ਪੱਛਮ ਦੀ ਮਦਦ ਕਰਨ ਦੀ ਕਿਸੇ ਵੀ ਸੰਭਾਵਨਾ ਦੀ ਅਣਹੋਂਦ ਵਿਚ, ਉਸ ਨੂੰ ਰੂਸ ਵੱਲ ਦੇਖਣਾ ਪਵੇਗਾ, ਭਾਵੇਂ ਹੀ ਯੂਕ੍ਰੇਨ ਸੰਘਰਸ਼ ਉਨ੍ਹਾਂ ਦੇ ਦੁਵੱਲੇ ਸਬੰਧਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰੇ।
ਚੀਨ ਦੇ ਰਣਨੀਤਕ ਟੀਚੇ ਦਾ ਵਰਣਨ ਕਰਨ ਲਈ ਕਿਹਾ ਗਿਆ, ਬੀਜਿੰਗ ’ਚ ਇਕ ਦਰਜਨ ਤੋਂ ਵੱਧ ਦੂਤਘਰਾਂ ’ਚ ਡਿਪਲੋਮੈਟ ਲੱਗਭਗ ਇੱਕਮਤ ਹਨ ਕਿ ਚੀਨ ਪ੍ਰਭਾਵ ਦੇ ਖੇਤਰਾਂ ਦੇ ਆਲੇ-ਦੁਆਲੇ ਇਕ ਵਿਸ਼ਵ ਵਿਵਸਥਾ ਚਾਹੁੰਦਾ ਹੈ। ਜੇਕਰ ਯੂਕ੍ਰੇਨ ’ਚ ਰੂਸ ਦੀ ਜੰਗ ਨਾਲ ਪ੍ਰਭਾਵ ਪਿਆ ਤਾਂ ਵੀ ਚੀਨ ਦੀ ਦਿਲਚਸਪੀ ਰੂਸ ਦੀ ਮਦਦ ਦੀ ਬਜਾਏ ਆਪਣੇ ਉਭਾਰ ’ਚ ਹੈ। ਚੀਨ ਦੇ ਵਿਚਾਰ ਵਿਚ ਮੁੱਖ ਵਿਸ਼ਵ ਪੱਧਰੀ ਮੁਕਾਬਲਾ ਉਸ ਦੇ ਅਤੇ ਅਮਰੀਕਾ ਵਿਚਕਾਰ ਹੈ। ਜੇਕਰ ਯੂਕ੍ਰੇਨ ਦੇ ਹਮਲੇ ਦਾ ਰੂਸ ’ਤੇ ਨਕਾਰਾਤਮਕ ਪ੍ਰਭਾਵ ਜਾਰੀ ਰਿਹਾ ਤਾਂ ਇਕ ਗੱਲ ਪੱਕੀ ਹੈ, ਰੱਖਿਆ ਸਹਿਯੋਗ ਦਾ ਸੰਤੁਲਨ ਚੀਨ ਦੇ ਪੱਖ ’ਚ ਬਦਲ ਜਾਵੇਗਾ।
ਅਫਗਾਨਿਸਤਾਨ ਦੇ ਕੰਧਾਰ 'ਚ 500 ਗ੍ਰੈਜੂਏਟ ਪੁਲਸ ਬਲਾਂ 'ਚ ਹੋਏ ਸ਼ਾਮਲ
NEXT STORY