ਮਾਸਕੋ (ਵਾਰਤਾ)- ਰੂਸ ਦੇ ਕੁਸਰਕ ਖੇਤਰ 'ਚ ਸ਼ੁੱਕਰਵਾਰ ਨੂੰ ਯੂਕ੍ਰੇਨ ਨੇ ਵੱਡੇ ਪੈਮਾਨੇ 'ਤੇ ਮਿਜ਼ਾਈਲ ਹਮਲੇ ਕੀਤੇ, ਜਿਸ 'ਚ ਇੱਥੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਕਾਰਜਵਾਹਕ ਖੇਤਰੀ ਗਵਰਨਰ ਐਲੈਕਸੀ ਸਿਮਰਨੋਵ ਨੇ ਇਹ ਜਾਣਕਾਰੀ ਦਿੱਤੀ। ਸ਼੍ਰੀ ਸਿਮਰਨੋਵ ਨੇ ਟੈਲੀਗ੍ਰਾਮ 'ਤੇ ਕਿਹਾ,''ਅੱਜ ਸਵੇਰੇ, ਬੇਲੋਵਸਕੀ ਜ਼ਿਲ੍ਹੇ 'ਚ ਬੇਲਾਇਆ ਬਸਤੀ 'ਤੇ ਇਕ ਯੂਕ੍ਰੇਨ ਮਿਜ਼ਾਈਲ ਹਮਲੇ ਦੇ ਨਤੀਜੇ ਵਜੋਂ ਇਕ ਸੰਗੀਤ ਸਕੂਲ ਦੀ ਇਮਾਰਤ ਨੁਕਸਾਨੀ ਗਈ। ਕੋਲ ਸਥਿਤ ਦੁਕਾਨਾਂ ਵੀ ਨੁਕਸਾਨੀਆਂ ਗਈਆਂ, ਹਾਲਾਂਕਿ ਇਸ ਹਮਲੇ 'ਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ।''
ਦੱਸਣਯੋਗ ਹੈ ਕਿ ਰੂਸ 24 ਫਰਵਰੀ 2022 ਤੋਂ ਯੂਕ੍ਰੇਨ 'ਚ ਇਕ ਵਿਸ਼ੇਸ਼ ਫ਼ੌਜ ਮੁਹਿੰਮ ਚਲਾ ਰਿਹਾ ਹੈ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਦਾ ਮਕਸਦ 8 ਸਾਲਾਂ ਤੱਕ ਕੀਵ ਸ਼ਾਸਨ ਵਲੋਂ ਕਤਲੇਆਮ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਕਰਨਾ ਹੈ। ਰਾਸ਼ਟਰਪਤੀ ਅਨੁਸਾਰ, ਆਪਰੇਸ਼ਨ ਦਾ ਆਖ਼ਰੀ ਟੀਚਾ ਡੋਨਬਾਸ ਨੂੰ ਆਜ਼ਾਦ ਕਰਾਉਣਾ ਅਤੇ ਰੂਸ ਦੀ ਸੁਰੱਖਿਆ ਲਈ ਸ਼ਾਂਤ ਸਥਿਤੀ ਬਣਾਉਣਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰੋਧੀ ਧਿਰ ਦੇ ਨੇਤਾ 'ਤੇ ਕੀਤਾ ਚਾਕੂ ਨਾਲ ਹਮਲਾ, ਦੋਸ਼ੀ ਨੂੰ ਹੋਈ 15 ਸਾਲ ਦੀ ਸਜ਼ਾ
NEXT STORY