ਇੰਟਰਨੈਸ਼ਨਲ ਡੈਸਕ- ਲਿਬਨਾਨ ਵਿਚ ਇਜ਼ਰਾਈਲੀ ਹਮਲੇ ਜਾਰੀ ਹਨ। ਇਸੇ ਦੌਰਾਨ ਯੂਨੀਸੇਫ ਨੇ ਚਿਤਾਵਨੀ ਦਿੱਤੀ ਹੈ ਕਿ ਲਿਬਨਾਨ ਵਿਚ ਜਾਰੀ ਹਿੰਸਾ ਅਤੇ ਵੱਡੇ ਪੱਧਰ ’ਤੇ ਉਜਾੜੇ ਕਾਰਨ ਲੱਖਾਂ ਬੱਚਿਆਂ ਦੀ ਮਾਨਸਿਕ ਹਾਲਤ ’ਤੇ ਗੰਭੀਰ ਅਸਰ ਪੈ ਰਿਹਾ ਹੈ।
ਕਰੀਬ 7.7 ਲੱਖ ਬੱਚੇ ਲਗਾਤਾਰ ਹਿੰਸਾ, ਡਰ ਅਤੇ ਘਰ ਛੱਡਣ ਦੀ ਮਜਬੂਰੀ ਕਾਰਨ ਭਾਰੀ ਮਾਨਸਿਕ ਤਣਾਅ ਝੱਲ ਰਹੇ ਹਨ। ਯੂਨੀਸੇਫ ਦੇ ਮਿਡਲ ਈਸਟ ਅਤੇ ਨਾਰਥ ਅਫਰੀਕਾ ਦੇ ਖੇਤਰੀ ਨਿਰਦੇਸ਼ਕ ਐਡੁਆਰਡ ਬੇਇਗਬੇਡਰ ਨੇ ਕਿਹਾ ਕਿ ਜੇ ਤੁਰੰਤ ਮਦਦ ਨਾ ਮਿਲੀ, ਤਾਂ ਇਸ ਸੰਕਟ ਦੇ ਮਾਨਸਿਕ ਜ਼ਖਮ ਬੱਚਿਆਂ ਨਾਲ ਕਈ ਸਾਲਾਂ ਤੱਕ ਰਹਿ ਸਕਦੇ ਹਨ। ਇਸ ਦਾ ਅਸਰ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ’ਤੇ ਹੀ ਨਹੀਂ, ਸਗੋਂ ਦੇਸ਼ ਦੇ ਭਵਿੱਖ ’ਤੇ ਵੀ ਪਵੇਗਾ।
ਮੈਕਸੀਕੋ 'ਚ ਖ਼ੂਨੀ ਖੇਡ: ਬੰਦੂਕਧਾਰੀਆਂ ਨੇ ਮਾਸੂਮ ਜਵਾਕ ਸਣੇ 10 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ
NEXT STORY