ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਸੀਮਾ 'ਤੇ ਕੰਧ ਵਿਚ ਤਸਕਰਾਂ ਵੱਲੋਂ ਸੰਨ੍ਹ ਲਗਾਏ ਜਾਣ ਸਬੰਧੀ ਖਬਰਾਂ ਨੂੰ ਸ਼ਨੀਵਾਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਇਸ ਦੇ ਨਾਲ ਹੀ ਕਿਹਾ ਕਿ ਇਸ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਟਰੰਪ ਨੇ ਨਿਊਯਾਰਕ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ,''ਸਾਡੇ ਕੋਲ ਸ਼ਕਤੀਸ਼ਾਲੀ ਕੰਧ ਹੈ ਪਰ ਭਾਵੇਂ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ ਤੁਸੀਂ ਕਿਸੇ ਵੀ ਚੀਜ਼ ਦੇ ਪਾਰ ਜਾ ਸਕਦੇ ਹੋ ਅਤੇ ਉਹ ਵੀ ਬਹੁਤ ਸਫਾਈ ਦੇ ਨਾਲ।''
ਟਰੰਪ ਨੇ ਕਿਹਾ ਕਿ ਸੰਨ੍ਹ ਲਗਾਉਣਾ ਇਕ ਗੱਲ ਹੈ ਪਰ ਇਸ ਨੂੰ ਆਸਾਨੀ ਨਾਲ ਠੀਕ ਕਰ ਲਿਆ ਗਿਆ। ਗੌਰਤਲਬ ਹੈ ਕਿ ਵਾਸ਼ਿੰਗਟਨ ਪੋਸਟ ਨੇ ਅਮਰੀਕੀ ਏਜੰਟਾਂ ਅਤੇ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਇਕ ਖਬਰ ਵਿਚ ਕਿਹਾ ਸੀ ਕਿ ਤਸਕਰਾਂ ਨੇ ਕੰਧ ਵਿਚ ਛੇਦ ਕਰਨ ਲਈ ਆਸਾਨੀ ਨਾਲ ਉਪਲਬਧ ਔਜਾਰਾਂ ਦੀ ਵਰਤੋਂ ਕਰ ਕੇ ਕੰਧ ਵਿਚ ਜਗ੍ਹਾ ਬਣਾ ਲਈ ਹੈ, ਜਿਸ ਨਾਲ ਕਿਸੇ ਵਿਅਕਤੀ ਜਾਂ ਨਸ਼ੀਲੇ ਪਦਾਰਥ ਨੂੰ ਆਸਾਨੀ ਨਾਲ ਉੱਥੋਂ ਕੱਢਿਆ ਜਾ ਸਕਦਾ ਹੈ। ਅਸਲ ਵਿਚ ਟਰੰਪ ਦਾ ਮੰਨਣਾ ਹੈ ਕਿ ਮੈਕਸੀਕੋ ਸੀਮਾ ਤੋਂ ਅਮਰੀਕਾ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਸੀਮਾ 'ਤੇ ਮਜ਼ਬੂਤ ਕੰਧ ਬਣਾਉਣੀ ਜ਼ਰੂਰੀ ਹੈ। ਉੱਥੇ ਕਾਂਗਰਸ ਨੇ ਕੰਧ ਦੇ ਨਿਰਮਾਣ 'ਤੇ ਆਉਣ ਵਾਲੇ ਖਰਚ ਵਿਚ ਯੋਗਦਾਨ ਦੇਣ ਤੋਂ ਇਨਕਾਰ ਕੀਤਾ ਹੈ।
ਦੱਖਣੀ ਕੋਰੀਆ ਹੈਲੀਕਾਪਟਰ ਹਾਦਸਾ : 2 ਹੋਰ ਲਾਸ਼ਾਂ ਬਰਾਮਦ
NEXT STORY