ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਨੇ ਦੇਸ਼ ਪਹੁੰਚ ਰਹੇ ਕੁਝ ਅਫਗਾਨਾਂ ਵਿਚ ਖਸਰੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਦੇਸ਼ਾਂ ਵਿਚ ਮੌਜੂਦ ਆਪਣੇ 2 ਪ੍ਰਮੁੱਖ ਹਵਾਈ ਅੱਡਿਆਂ ਤੋਂ ਅਫਗਾਨ ਸ਼ਰਨਾਰਥੀਆਂ ਨੂੰ ਲੈ ਕੇ ਅਮਰੀਕਾ ਆਉਣ ਵਾਲੀਆਂ ਉਡਾਣਾਂ ਰੋਕ ਦਿੱਤੀਆਂ ਹਨ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜ਼ਿਆਦਾਤਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਅਮਰੀਕੀ ਨਿਕਾਸੀ ਮੁਹਿੰਮ ’ਤੇ ਇਸ ਅੜਿੱਕੇ ਦਾ ਗੰਭੀਰ ਅਸਰ ਪੈ ਸਕਦਾ ਹੈ।
ਅਮਰੀਕੀ ਸਰਕਾਰ ਦੇ ਇਕ ਦਸਤਾਵੇਜ ਮੁਤਾਬਕ ਰੋਕ ਕੰਟਰੋਲ ਅਤੇ ਰੋਕਥਾਮ ਕੇਂਦਰ ਦੀ ਸਿਫਾਰਿਸ਼ ’ਤੇ ਅਮਰੀਕੀ ਕਸਟਮ ਡਿਊਟੀ ਅਤੇ ਸੀਮਾ ਸੁਰੱਖਿਆ ਨੇ ਜਰਮਨੀ ਅਤੇ ਕਤਰ ਵਿਚ ਅਮਰੀਕੀ ਹਵਾਈ ਅੱਡਿਆਂ ਤੋਂ ਉਡਾਣਾਂ ਨੂੰ ਰੋਕਣ ਦਾ ਫ਼ੈਸਲਾ ਲਿਆ।ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਇਹ ਅਸਥਾਈ ਰੋਕ ਅਮਰੀਕਾ ਵਿਚ ਆ ਰਹੇ ਲੋਕਾਂ ਵਿਚ ਖਸਰੇ ਦੇ ਮਾਮਲੇ ਦੇਖੇ ਜਾਣ ਤੋਂ ਬਾਅਦ ਲਗਾਈ ਗਈ ਹੈ। ਸਰਕਾਰੀ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਇਸ ਰੋਕ ਨਾਲ ਜਰਮਨੀ ਵਿਚ ਰਾਮਸਟੀਨ ਹਵਾਈ ਅੱਡੇ ’ਤੇ ਮੁਹਿੰਮਾਂ ’ਤੇ ‘ਗੰਭੀਰ ਅਸਰ’ ਅਤੇ ਲਗਭਗ 10,000 ਸ਼ਰਨਾਰਥੀਆਂ ’ਤੇ ਇਸਦਾ ‘ਉਲਟ ਅਸਰ’ ਪਵੇਗਾ ਜਿਸ ਵਿਚ ਜ਼ਿਆਦਾਤਰ ਲੋਕ 10 ਤੋਂ ਜ਼ਿਆਦਾ ਦਿਨਾਂ ਤੋਂ ਉਥੇ ਮੌਜੂਦ ਹਨ ਅਤੇ ਉਨ੍ਹਾਂ ਦੀ ਥਕਾਵਟ ਵਧਦੀ ਜਾ ਰਹੀ ਹੈ।
ਚੀਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 46 ਨਵੇਂ ਮਾਮਲੇ ਆਏ ਸਾਹਮਣੇ
NEXT STORY