ਵੈਨਕੂਵਰ (ਮਲਕੀਤ ਸਿੰਘ)– ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ ਨੇ ਆਪਣੀ 60ਵੀਂ ਵਰ੍ਹੇਗੰਢ ਮੌਕੇ ਇਕ ਨਿਵੇਕਲਾ ਵਿਸ਼ਵ ਰਿਕਾਰਡ ਬਣਾਉਂਦਿਆਂ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਸ ਵਿਲੱਖਣ ਉਪਲਬਧੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਡਾਇਨਾਸੋਰਾਂ ਦੇ ਭੇਸ ਵਿੱਚ ਇਕੱਠੇ ਹੋਏ।
ਪੜ੍ਹੋ ਇਹ ਅਹਿਮ ਖ਼ਬਰ- ਹਜ਼ਾਰਾਂ ਪੰਜਾਬੀਆਂ ਦੇ ਸਿਰ 'ਤੇ ਲਟਕੀ ਡਿਪੋਰਟੇਸ਼ਨ ਦੀ ਤਲਵਾਰ ! ਕੈਨੇਡਾ ਨੇ ਜਾਰੀ ਕੀਤਾ ਨਵਾਂ ਕਾਨੂੰਨ
ਪ੍ਰਾਪਤ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਿਦਿਆਰਥੀਆਂ, ਸਟਾਫ਼ ਅਤੇ ਸਥਾਨਕ ਕਮਿਊਨਿਟੀ ਮੈਂਬਰਾਂ ਨੇ ਹਿੱਸਾ ਲਿਆ ਅਤੇ ਇਕੱਠੇ ਹੋ ਕੇ ਡਾਇਨਾਸੋਰ ਦੇ ਭੇਸ ਪਹਿਨ ਕੇ ਇਹ ਵਿਸ਼ਵ ਰਿਕਾਰਡ ਕਾਇਮ ਕੀਤਾ। ਇਹ ਰਿਕਾਰਡ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਦਰਜ ਕੀਤਾ ਜਾਵੇਗਾ। ਸਮਾਗਮ ਦੌਰਾਨ ਰੰਗ-ਬਿਰੰਗੇ ਡਾਇਨਾਸੋਰ ਭੇਸਾਂ ਵਿੱਚ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵਿਲੱਖਣ ਦ੍ਰਿਸ਼ ਪੇਸ਼ ਕੀਤਾ, ਜਿਸ ਨੇ ਸਭ ਦਾ ਧਿਆਨ ਆਪਣੀ ਵੱਲ ਖਿੱਚਿਆ। ਯੂਨੀਵਰਸਿਟੀ ਦੇ ਪ੍ਰਬੰਧਕਾਂ ਅਨੁਸਾਰ ਇਸ ਮੌਕੇ ਤੇ ਡਾਇਨਾਸੋਰਾ ਦਾ ਭੇਸ ਵਿੱਚ ਇਕੱਤਰ ਹੋਏ ਲੋਕਾਂ ਦੀ ਗਿਣਤੀ 682 ਸੀ ਅਤੇ ਇਹ ਉਪਲਬਧੀ ਸਿਰਫ਼ ਇੱਕ ਰਿਕਾਰਡ ਨਹੀਂ, ਸਗੋਂ ਕੈਂਪਸ ਦੀ ਇਕਜੁਟਤਾ ਅਤੇ ਜੋਸ਼ ਦਾ ਪ੍ਰਤੀਕ ਹੈ। ਹਾਜ਼ਰ ਲੋਕਾਂ ਨੇ ਇਸਨੂੰ ਇੱਕ ਯਾਦਗਾਰ ਅਤੇ ਮਨੋਰੰਜਕ ਅਨੁਭਵ ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਜ਼ਾਰਾਂ ਪੰਜਾਬੀਆਂ ਦੇ ਸਿਰ 'ਤੇ ਲਟਕੀ ਡਿਪੋਰਟੇਸ਼ਨ ਦੀ ਤਲਵਾਰ ! ਕੈਨੇਡਾ ਨੇ ਜਾਰੀ ਕੀਤਾ ਨਵਾਂ ਕਾਨੂੰਨ
NEXT STORY