ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਸ ਹੈ ਕਿ ਦੇਸ਼ ਦੀ ਅਰਥਵਿਵਸਥਾ ਈਸਟਰ 12 ਅਪ੍ਰੈਲ ਤਕ ਦੁਬਾਰਾ ਖੁੱਲ੍ਹ ਜਾਵੇਗੀ। ਜਦਕਿ ਅਮਰੀਕਾ ਵਿਚ ਇਕ ਦਿਨ ਵਿਚ ਕੋਰੋਨਾਵਾਇਰਸ ਦੇ 10,000 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲੱਗਭਗ 150 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਲੱਖਾਂ ਲੋਕ ਲੌਕਡਾਊਨ ਹਨ। ਨੈਸ਼ਨਲ ਗਾਰਡ ਦੇ ਨਾਲ-ਨਾਲ ਹਥਿਆਰਬੰਦ ਬਲਾਂ ਨੂੰ ਕਈ ਰਾਜਾਂ ਵਿਚ ਸੇਵਾ ਵਿਚ ਲਗਾਇਆ ਗਿਆ ਹੈ। ਉੱਥੇ ਮੰਗਲਵਾਰ ਨੂੰ ਨਿਊਯਾਰਕ ਵਿਚ ਘੱਟੋ-ਘੱਟ 53 ਲੋਕਾਂ ਦੀ ਮੌਤ ਹੋਈ ਹੈ ਅਤੇ 5,000 ਨਵੇਂ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਵਿਚ ਹੁਣ ਤੱਕ ਕੋਵਿਡ-19 ਦੇ 25,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਅਤੇ 210 ਮੌਤਾਂ ਹੋਈਆਂ ਹਨ।
ਕੋਵਿਡ-19 ਦੇ ਮਾਮਲਿਆਂ 'ਤੇ ਨਜ਼ਰ ਰੱਖਣ ਵਾਲੀ ਵੈਬਸਾਈਟ ਵਰਲਡ ਮੀਟਰ ਦੇ ਮੁਤਾਬਕ ਇਕੱਲੇ ਮੰਗਲਵਾਰ ਨੂੰ ਅਮਰੀਕਾ ਵਿਚ 10,000 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਨਫੈਕਟਿਡਾਂ ਦੀ ਗਿਣਤੀ ਲੱਗਭਗ 54,000 ਤੱਕ ਪਹੁੰਚ ਗਈ ਹੈ। ਉੱਥੇ ਇਕ ਦਿਨ ਵਿਚ 150 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 800 ਦੇ ਕਰੀਬ ਪਹੁੰਚ ਚੁੱਕੀ ਹੈ। ਨਿਊਯਾਰਕ ਦੇ ਇਲਾਵਾ ਗੁਆਂਢੀ ਰਾਜ ਨਿਊਜਰਸੀ, ਕੈਲੀਫੋਰਨੀਆ, ਇਲੀਨੋਇਸ ਅਤੇ ਫਲੋਰੀਡਾ ਦੇ ਨਾਲ ਕੋਰੋਨਾਵਾਇਰਸ ਹੌਟਸਪੌਟ ਸਨ। ਭਾਵੇਂਕਿ ਵਾਸ਼ਿੰਗਟਨ ਵਿਚ ਨਵੇਂ ਮਾਮਲੇ ਜਾਂ ਕਿਸੇ ਦੀ ਮੌਤ ਨਹੀਂ ਹੋਈ ਹੈ। ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਆਸ ਜ਼ਾਹਰ ਕੀਤੀ ਕਿ ਈਸਟਰ 12 ਅਪ੍ਰੈਲ ਤੱਕ ਮਤਲਬ 3 ਹਫਤਿਆਂ ਵਿਚ ਚੀਜ਼ਾਂ ਠੀਕ ਹੋ ਜਾਣਗੀਆਂ।
ਟਰੰਪ ਨੇ ਕਿਹਾ,''ਮੈਂ ਹਰੇਕ ਨੂੰ ਸੋਸ਼ਲ ਡਿਸਟੈਂਸਿੰਗ ਮਤਲਬ ਸਮਾਜਿਕ ਦੂਰੀ 'ਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ। ਵੱਡੀਆਂ ਸਭਾਵਾਂ ਤੋਂ ਬਚੋ, ਹੱਥ ਧੋਵੋ ਅਤੇ ਸਾਵਧਾਨੀ ਵਰਤੋ। ਸਾਡਾ ਟੀਚਾ ਹੈ ਕਿ ਅਸੀਂ ਆਪਣੇ ਦੇਸ਼ ਦੇ ਬਹੁਤ ਵੱਡੇ ਹਿੱਸੇ ਤੱਕ ਦਿਸ਼ਾ-ਨਿਰਦੇਸ਼ਾਂ ਨੂੰ ਆਸਾਨ ਬਣਾਈਏ ਕਿਉਂਕਿ ਅਸੀਂ ਅਦ੍ਰਿਸ਼ ਦੁਸ਼ਮਣ ਦੇ ਨਾਲ ਆਪਣੀ ਇਤਿਹਾਸਿਕ ਲੜਾਈ ਦੇ ਅਖੀਰ ਵਿਚ ਪਹੁੰਚ ਗਏ ਹਾਂ।''
ਟਰੰਪ ਨੇ ਕਿਹਾ,''ਮੈਨੂੰ ਆਸ ਹੈ ਕਿ ਈਸਟਰ ਤੱਕ ਸਭ ਠੀਕ ਹੋ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੇਸ਼ ਦੇ ਲਈ ਬਹੁਤ ਚੰਗੀ ਗੱਲ ਹੋਵੇਗੀ ਅਤੇ ਅਸੀਂ ਸਾਰੇ ਇਸ ਨੂੰ ਸਫਲ ਬਣਾਉਣ ਲਈ ਸਖਤ ਮਿਹਨਤ ਕਰ ਰਹੇ ਹਾਂ। ਅਸੀਂ ਇਹ ਦੇਖਣ ਲਈ ਬਹੁਤ ਸਾਰੇ ਲੋਕਾਂ ਨੂੰ ਮਿਲਾਂਗੇ ਕੀ ਇਹ ਕੀਤਾ ਜਾ ਸਕਦਾ ਹੈ। ਈਸਟਰ ਸਾਡੀ ਟਾਈਮਲਾਈਨ ਹੈ।'' ਟਰੰਪ ਨੇ ਆਸ ਜ਼ਾਹਰ ਕੀਤੀ ਕਿ ਅਮਰੀਕੀ ਕਾਂਗਰਸ ਜਲਦੀ ਹੀ ਯੂ.ਐੱਸ. ਡਾਲਰ 2 ਟ੍ਰਿਲੀਯਨ ਦੇ ਬਿੱਲ 'ਤੇ ਦਸਤਖਤ ਕਰ ਦੇਵੇਗੀ। ਉਹਨਾਂ ਨੇ ਕਿਹਾ ਕਿ ਸਾਡੀ ਤਰਜੀਹ ਹਮੇਸ਼ਾ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹੈ।ਭਾਵੇਂਕਿ ਐਲਰਜੀ ਅਤੇ ਛੂਤ ਦੇ ਰੋਗਾਂ ਦੀਆਂ ਰਾਸ਼ਟਰੀ ਸੰਸਥਾਵਾਂ ਦੇ ਡਾਇਰੈਕਟਰ ਐਨਥੋਨੀ ਫੌਸੀ ਨੇ ਕਿਹਾ ਕਿ ਤੁਹਾਨੂੰ ਲਚਕਦਾਰ ਬਣਨਾ ਹੋਵੇਗਾ।
ਕਾਬੁਲ ਗੁਰਦੁਆਰੇ 'ਤੇ ਅੱਤਵਾਦੀ ਹਮਲੇ 'ਚ 25 ਮੌਤਾਂ, ਇਸ ਨੇ ਲਈ ਜਿੰਮੇਵਾਰੀ, (ਤਸਵੀਰਾਂ)
NEXT STORY