ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਅਤੇ ਇਲੀਨੋਇਸ ਤੋਂ ਪ੍ਰਾਇਮਰੀ ਚੋਣਾਂ ਜਿੱਤ ਕੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਰੀਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦਾਅਵੇਦਾਰੀ ਨੂੰ ਮਜ਼ਬੂਤੀ ਦਿੱਤੀ ਹੈ। ਹੁਣ ਟਰੰਪ ਕੋਲ 1,276 ਤੋਂ ਜ਼ਿਆਦਾ ਡੈਲੀਗੇਟਸ ਹੋ ਗਏ ਹਨ। ਅਮਰੀਕਾ ਵਿਚ ਇਸ ਸਾਲ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ।
ਇਸ ਕ੍ਰਮ ਵਿਚ ਰੀਪਬਲਿਕਨ ਪਾਰਟੀ ਵੱਲੋਂ ਟਰੰਪ ਦੀ ਉਮੀਦਵਾਰੀ ਤੈਅ ਹੈ। ਰੀਪਬਲਿਕਨ ਨੈਸ਼ਨਲ ਕਮੇਟੀ ਦੀ ਪ੍ਰਧਾਨ ਸੇਨਾ ਮੈਕਡੇਨੀਅਲ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਲਿਖਿਆ,''ਰਾਸ਼ਟਰਪਤੀ ਅਹੁਦੇ ਲਈ ਰੀਪਬਲਿਕਨ ਪਾਰਟੀ ਦਾ ਅਧਿਕਾਰਤ ਤੌਰ 'ਤੇ ਸੰਭਾਵਿਤ ਉਮੀਦਵਾਰ ਬਣਨ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਵਧਾਈ।'' ਮੈਕਡੇਨੀਅਲ ਨੇ ਇਕ ਹੋਰ ਟਵੀਟ ਕੀਤਾ,''ਸਾਡੀ ਪਾਰਟੀ ਇਕਜੁੱਟ ਹੈ। ਸਾਡਾ ਜ਼ਮੀਨੀ ਪੱਧਰ 'ਤੇ ਪ੍ਰਚਾਰ ਤੇਜ਼ੀ ਨਾਲ ਚੱਲ ਰਿਹਾ ਹੈ। ਅਸੀਂ ਅਗਲੇ 4 ਸਾਲ ਲਈ ਫਿਰ ਤੋਂ ਤਿਆਰ ਹਾਂ।''
ਪੜ੍ਹੋ ਇਹ ਅਹਿਮ ਖਬਰ- 50 ਸਾਲ ਪੁਰਾਣੇ ਗੁਰੂ ਨਾਨਕ ਸਿੱਖ ਟੈਂਪਲ ਨੂੰ ਮਿਲਿਆ ਇਤਿਹਾਸਿਕਤਾ ਦਾ ਮਾਣ
73 ਸਾਲਾ ਟਰੰਪ ਨੂੰ ਰੀਪਬਲਿਕਨ ਪਾਰਟੀ ਦਾ ਸੰਭਾਵਿਤ ਉਮੀਦਵਾਰ ਬਣਨ ਲਈ ਕਿਸੇ ਖਾਸ ਮੁਕਾਬਲੇ ਦਾ ਸਾਹਮਣਾ ਨਹੀਂ ਕਰਨਾ ਪਿਆ। ਫਲੋਰੀਡਾ ਅਤੇ ਇਲੀਨੋਇਸ ਦੇ ਨਤੀਜੇ ਪਹਿਲਾਂ ਤੋਂ ਹੀ ਸਪੱਸ਼ਟ ਸਨ। ਟਰੰਪ ਮੁਹਿੰਮ ਦੀ ਬੁਲਾਰੇ ਟਿਮ ਮੁਰਟਾਕ ਨੇ ਕਿਹਾ ਕਿ ਟਰੰਪ ਦੀ ਜਿੱਤ ਦਿਖਾਉਂਦੀ ਹੈ ਕਿ ਇਕਜੁੱਟ ਰੀਪਬਲਿਕਨਜ਼ ਕਿਵੇਂ ਉਹਨਾਂ ਨੂੰ ਭਾਰੀ ਸਮਰਥਨ ਦੇ ਰਹੇ ਹਨ। ਅਜਿਹਾ ਨਵੰਬਰ ਤੱਕ ਚੱਲੇਗਾ ਅਤੇ ਟਰੰਪ ਦੁਬਾਰਾ ਰਾਸ਼ਟਰਪਤੀ ਚੁਣ ਲਏ ਜਾਣਗੇ। ਟਰੰਪ ਕੋਲ ਪਹਿਲਾਂ 1,141 ਡੈਲੀਗੇਟਸ ਸਨ ਅਤੇ ਫਲੋਰੀਡਾ ਤੇ ਇਲੀਨੋਇਸ ਵਿਚ ਜਿੱਤ ਦੇ ਬਾਅਦ ਉਮੀਦਵਾਰੀ ਲਈ ਜ਼ਰੂਰੀ 135 ਡੈਲੀਗੇਟਸ ਵੀ ਮਿਲ ਗਏ।
ਉੱਧਰ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਫਲੋਰੀਡਾ ਅਤੇ ਇਲੀਨੋਇਸ ਵਿਚ ਪ੍ਰਾਇਮਰੀ ਚੋਣ ਜਿੱਤ ਲਈ ਹੈ। ਉਹਨਾਂ ਨੇ ਵਰਮੋਂਟ ਦੇ ਸੈਨੇਟਰ ਬਰਨੀ ਸੈਂਡਰਸ ਵਿਰੁੱਧ ਇਹ ਚੋਣ ਜਿੱਤੀ ਹੈ। ਇਸ ਦੇ ਨਾਲ ਹੀ ਹੁਣ ਉਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣਨ ਵੱਲ ਇਕ ਹੋਰ ਕਦਮ ਅੱਗੇ ਵਧਾਇਆ ਹੈ। ਡੈਮੋਕ੍ਰੈਟਿਕ ਪਾਰਟੀ ਵਿਚ ਕੁੱਲ 3,979 ਡੈਲੀਗੇਟਸ ਹਨ ਅਤੇ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ 1,991 ਡੈਲੀਗੇਟਸ ਦਾ ਸਮਰਥਨ ਜ਼ਰੂਰੀ ਹੈ। ਬਿਡੇਨ ਕੋਲ 898 ਡੈਲੀਗੇਟਸ ਦਾ ਸਮਰਥਨ ਹੈ ਉਹਨਾਂ ਨੂੰ 1,093 ਡੈਲੀਗੇਟਸ ਦੇ ਸਮਰਥਨ ਦੀ ਲੋੜ ਹੈ।ਉੱਥੇ ਸੈਂਡਰਸ ਕੋਲ 745 ਡੈਲੀਗੇਟਸ ਦਾ ਸਮਰਥਨ ਹੈ ਅਤੇ ਉਹਨਾਂ ਨੂੰ 1,246 ਡੈਲੀਗੇਟਸ ਦੇ ਸਮਰਥਨ ਦੀ ਲੋੜ ਹੈ।
ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਨੇ ਕੀਤੀ ਸਖਤੀ,PM ਨੇ ਜਾਰੀ ਕੀਤੇ ਨਿਰਦੇਸ਼
NEXT STORY