ਜੇਨੇਵਾ(ਭਾਸ਼ਾ)— ਸਵਿਟਜ਼ਰਲੈਂਡ ਦੇ ਬਰਨ ਸ਼ਹਿਰ 'ਚ ਸਥਿਤ ਅਮਰੀਕੀ ਦੂਤਘਰ ਨੇ ਬੁੱਧਵਾਰ ਨੂੰ ਸੁਰੱਖਿਆ ਸਬੰਧੀ ਇਕ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਜੇਨੇਵਾ 'ਚ ਉਸ ਦੇ ਵਪਾਰਕ ਦੂਤਘਰ ਦੇ ਨੇੜੇ ਧਮਾਕਾ ਹੋਣ ਦੀ ਰਿਪੋਰਟ ਆਈ ਹੈ। ਸਥਾਨਕ ਪੁਲਸ ਮੁਤਾਬਕ ਧਮਾਕਾ ਬਿਜਲੀ ਦੀ ਤਾਰ 'ਚ ਖਰਾਬੀ ਕਾਰਨ ਹੋਇਆ ਹੈ। ਜੇਨੇਵਾ ਪੁਲਸ ਦੇ ਇਕ ਬੁਲਾਰੇ ਨੇ ਦੱਸਿਆ,'' ਅਮਰੀਕੀ ਵਪਾਰਕ ਦੂਤਘਰ ਨੇੜੇ ਹੋਇਆ ਧਮਾਕਾ ਜ਼ਮੀਨ ਦੇ ਅੰਦਰ ਬਿਜਲੀ ਦੀ ਤਾਰ 'ਚ ਗੜਬੜੀ ਕਾਰਨ ਹੋਇਆ। ਧਮਾਕੇ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ।'' ਅਮਰੀਕੀ ਦੂਤਘਰ ਜੇਨੇਵਾ ਦੇ ਪੁਰਾਣੇ ਇਲਾਕੇ 'ਚ ਸਥਿਤ ਹੈ ਅਤੇ ਇੱਥੇ ਹੀ ਧਮਾਕਾ ਹੋਇਆ।
ਪਾਕਿ : ਹੈਲਮਟ ਨਾ ਪਾਉਣ 'ਤੇ ਕੱਟਿਆ ਸਿੱਖ ਦਾ ਚਾਲਾਨ, ਹੁਣ ਮੰਗੀ ਮੁਆਫੀ
NEXT STORY