ਵਾਸ਼ਿੰਗਟਨ—ਸੀਰੀਆ 'ਚ ਇਸਲਾਮਿਕ ਸਟੇਟ (ਆਈ.ਐੱਸ.ਆਈ.ਐੱਸ) ਖਿਲਾਫ ਲੜ ਰਹੀ ਅਮਰੀਕਾ ਦੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਯੁਫ੍ਰੇਟਸ ਨਦੀ ਘਾਟੀ ਖੇਤਰ 'ਚ ਹਮਲੇ ਕਰ ਲਗਭਗ 150 ਅੱਤਵਾਦੀਆਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ ਹੈ। ਗਠਬੰਧਨ ਫੌਜ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ।
ਬਿਆਨ ਅਨੁਸਾਰ ਯੁਫ੍ਰੇਟਸ ਨਦੀ ਘਾਟੀ ਖੇਤਰ 'ਚ ਇਸਲਾਮਿਕ ਸਟੇਟ ਇਨ੍ਹਾਂ ਸੀਰੀਆ (ਆਈ.ਐੱਸ.ਆਈ.ਐੱਸ) ਦੇ ਦਫਤਰ ਅਤੇ ਕਮਾਨ ਅਤੇ ਕੰਟਰੋਲ ਕੇਂਦਰ ਦੀ ਜਾਣਕਾਰੀ ਮਿਲਣ 'ਤੇ ਅਮਰੀਕੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਹਮਲਾ ਕਰ ਦਿੱਤਾ ਜਿਸ 'ਚ ਲਗਭਗ 150 ਅੱਤਵਾਦੀ ਮਾਰੇ ਗਏ। ਬਿਆਨ ਮੁਤਾਬਕ ਇਹ ਹਮਲੇ ਸੀਰੀਆ 'ਚ ਅਸ ਸ਼ਫਾਹ ਖੇਤਰ ਕੋਲ ਕੀਤਾ ਗਿਆ।
ਜਪਾਨ 'ਚ ਲੱਗੇ ਭੂਚਾਲ ਦੇ ਝਟਕੇ
NEXT STORY