ਔਰਈਆ- ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲੇ ਦੀ ਇਕ ਅਦਾਲਤ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਮਾਰਨ ਵਾਲੀ ਇਕ ਮਾਂ ਨੂੰ ਮੌਤ ਦੀ ਸਜ਼ਾ ਅਤੇ ਉਸਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਖ਼ਤ ਫੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ (ਡਕੈਤੀ ਕੋਰਟ) ਸੈਫ਼ ਅਹਿਮਦ ਸੁਣਾਇਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਪਿਛਲੇ ਸਾਲ 27 ਜੂਨ, 2024 ਨੂੰ ਫਫੁੰਦ ਥਾਣਾ ਖੇਤਰ ਦੇ ਅਟਾ ਬਰੂਆ ਪਿੰਡ ਵਿਚ ਵਾਪਰੀ ਸੀ।
ਇਹ ਵੀ ਪੜ੍ਹੋ : ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ : ਚੋਰ ਸਮਝ ਕੇ ਕੁੱਟਿਆ, ਫਿਰ ਬਣਾ ਲਿਆ ਜਵਾਈ
ਮੁਲਜ਼ਮ ਪ੍ਰਿਅੰਕਾ (27) ਨੇ ਆਪਣੇ ਪ੍ਰੇਮੀ ਅਤੇ ਚਚੇਰੇ ਭਰਾ ਆਸ਼ੀਸ਼ ਉਰਫ਼ ਡੈਨੀ ਦੇ ਕਹਿਣ ’ਤੇ ਆਪਣੇ 4 ਬੱਚਿਆਂ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਸੇਂਗਰ ਨਦੀ ਵਿਚ ਡੁਬੋ ਦਿੱਤਾ ਸੀ। 3 ਬੱਚਿਆਂ ਆਦਿੱਤਿਆ (6), ਮਾਧਵ (4) ਅਤੇ ਮੰਗਲ (1.5) ਦੀ ਮੌਤ ਹੋ ਗਈ, ਜਦੋਂ ਕਿ 9 ਸਾਲਾ ਸੋਨੂੰ ਕਿਸੇ ਤਰ੍ਹਾਂ ਬਚ ਗਿਆ ਅਤੇ ਉਸਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਜਿਸ ਨੂੰ ਕਹਿੰਦਾ ਸੀ ਮਾਂ... ਉਸ ਨਾਲ ਹੀ ਹੋ ਗਿਆ ਫਰਾਰ, ਪਿਓ ਦਾ ਰੋ-ਰੋ ਹੋਇਆ ਬੁਰਾ ਹਾਲ
ਪ੍ਰਿਅੰਕਾ ਦੇ ਪਤੀ ਅਵਨੀਸ਼ ਦੀ 2 ਸਾਲ ਪਹਿਲਾਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਉਹ ਆਪਣੇ ਚਚੇਰੇ ਭਰਾ ਆਸ਼ੀਸ਼ ਨਾਲ ਉਸ ਦੀ ਪਤਨੀ ਬਣਕੇ ਰਹਿਣ ਲੱਗ ਪਈ। ਮ੍ਰਿਤਕ ਬੱਚਿਆਂ ਦੇ ਚਾਚਾ ਮਨੀਸ਼ ਦੀ ਸ਼ਿਕਾਇਤ ’ਤੇ ਪੁਲਸ ਨੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਸਾਜ਼ਿਸ਼ ਦੀਆਂ ਧਾਰਾਵਾਂ (ਧਾਰਾ 302, 307, 120ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ। ਅਦਾਲਤ ਨੇ ਇਹ ਇਤਿਹਾਸਕ ਫੈਸਲਾ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ 6 ਗਵਾਹਾਂ ਅਤੇ ਖਾਸ ਕਰ ਕੇ ਚਸ਼ਮਦੀਦ ਗਵਾਹ ਸੋਨੂੰ ਦੀ ਗਵਾਹੀ ਦੇ ਆਧਾਰ ’ਤੇ ਸੁਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੋਖਾ ਵਿਆਹ ਬਣਿਆ ਚਰਚਾ ਦਾ ਵਿਸ਼ਾ : ਚੋਰ ਸਮਝ ਕੇ ਕੁੱਟਿਆ, ਫਿਰ ਬਣਾ ਲਿਆ ਜਵਾਈ
NEXT STORY