ਬਾਲਟੀਮੋਰ (ਭਾਸ਼ਾ) : ਕਰੀਬ 2 ਮਹੀਨੇ ਪਹਿਲਾਂ ਇਕ ਬੇਮਿਸਾਲ ਪ੍ਰਯੋਗ ਤਹਿਤ ਅਮਰੀਕਾ ਵਿਚ ਜਿਸ ਵਿਅਕਤੀ ਨੂੰ ਸੂਰ ਦਾ ਦਿਲ ਲਗਾਇਆ ਗਿਆ ਸੀ, ਉਸ ਦੀ ਮੌਤ ਹੋ ਗਈ ਹੈ। ਸਰਜਰੀ ਕਰਨ ਵਾਲੇ ਮੈਰੀਲੈਂਡ ਹਸਪਤਾਲ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਡੈਵਿਡ ਬੇਨੇਟ (57) ਦੀ ਮੰਗਲਵਾਰ ਨੂੰ ਯੂਨੀਵਰਸਿਟੀ ਆਫ ਮੈਰੀਲੈਂਡ ਮੈਡੀਕਲ ਸੈਂਟਰ ਵਿਚ ਮੌਤ ਹੋ ਗਈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਜੇਲੇਂਸਕੀ ਦੇ ਤੇਵਰ ਪਏ ਨਰਮ, ਕਿਹਾ- ਨਾਟੋ ਦੀ ਮੈਂਬਰਸ਼ਿਪ ਨਹੀਂ ਮੰਗੇਗਾ ਯੂਕ੍ਰੇਨ
ਡਾਕਟਰਾਂ ਨੇ ਉਸ ਦੀ ਮੌਤ ਦਾ ਕਾਰਨ ਤਾਂ ਨਹੀਂ ਦੱਸਿਆ ਹੈ ਪਰ ਕਿਹਾ ਕਿ ਕਈ ਦਿਨ ਪਹਿਲਾਂ ਉਸ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਸੀ। ਬੇਨੇਟ ਦੇ ਪੁੱਤਰ ਨੇ ਇਸ ਨਵੀਂ ਤਰ੍ਹਾਂ ਦੇ ਪ੍ਰਯੋਗ ਲਈ ਹਸਪਤਾਲ ਦੀ ਤਾਰੀਫ਼ ਕੀਤੀ ਸੀ ਅਤੇ ਕਿਹਾ ਸੀ ਕਿ ਪਰਿਵਾਰ ਨੂੰ ਉਮੀਦ ਹੈ ਕਿ ਇਸ ਨਾਲ ਅੰਗਾਂ ਦੀ ਕਮੀ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਮਦਦ ਮਿਲੇਗੀ। ਬੇਨੇਟ ਦੀ ਸਰਜਰੀ 7 ਜਨਵਰੀ ਨੂੰ ਹੋਈ ਸੀ, ਜਿਸ ਤੋਂ ਬਾਅਦ ਉਸ ਦੇ ਪੁੱਤਰ ਨੇ ਕਿਹਾ ਸੀ ਕਿ ਉਸ ਦੇ ਪਿਤਾ ਜਾਣਦੇ ਹਨ ਕਿ ਇਸ ਪ੍ਰਯੋਗ ਦੇ ਸਫ਼ਲ ਰਹਿਣ ਦੀ ਕੋਈ ਗਾਰੰਟੀ ਨਹੀਂ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ
ਸ਼ੁਰੂ ਵਿਚ ਬੇਨੇਟ ਦੇ ਸਰੀਰ ਵਿਚ ਸੂਰ ਦਾ ਦਿਲ ਕੰਮ ਕਰ ਰਿਹਾ ਸੀ ਅਤੇ ਮੈਰੀਲੈਂਡ ਹਸਪਤਾਲ ਨੇ ਸਮੇਂ-ਸਮੇਂ ’ਤੇ ਤਾਜ਼ਾ ਜਾਣਕਾਰੀ ਦਿੱਤੀ ਕਿ ਬੇਨੇਟ ਹੌਲੀ-ਹੌਲੀ ਸਿਹਤਮੰਦ ਹੋ ਰਹੇ ਹਨ। ਪਿਛਲੇ ਮਹੀਨੇ ਹਸਪਤਾਲ ਨੇ ਉਨ੍ਹਾਂ ਦੀ ਿੲਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿਚ ਉਹ ਆਪਣੇ ਫਿਜ਼ੀਕਲ ਥੈਰੇਿਪਸਟ ਨਾਲ ਕੰਮ ਕਰਦੇ ਹੋਏ ਹਸਪਤਾਲ ਦੇ ਬਿਸਤਰੇ ਤੋਂ ਫੁੱਟਬਾਲ ਦਾ ਮੈਚ ਦੇਖ ਰਹੇ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੰਜਾਬਣ ਸਮੇਤ 3 ਲੋਕਾਂ ਦੀ ਮੌਤ
NEXT STORY