ਵਾਸ਼ਿੰਗਟਨ (ਪੀ. ਟੀ. ਆਈ.)- ਅਮਰੀਕੀ ਸੰਸਦ ਮੈਂਬਰਾਂ ਦਾ ਦੋ-ਪੱਖੀ ਸਮੂਹ ਭਾਰਤ ਦਾ ਦੌਰਾ ਕਰਨ ਵਾਲਾ ਹੈ ਅਤੇ ਉਹ 15 ਅਗਸਤ ਨੂੰ ਲਾਲ ਕਿਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੌਰਾਨ ਮੌਜੂਦ ਰਹਿਣਗੇ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਭਾਰਤੀ-ਅਮਰੀਕੀ ਕਾਂਗਰਸਮੈਨ ਰੋ ਖੰਨਾ ਅਤੇ ਕਾਂਗਰਸਮੈਨ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਦੋ-ਪੱਖੀ ਵਫ਼ਦ ਦੀ ਅਗਵਾਈ ਕਰਨਗੇ। ਦੋਵੇਂ ਸੰਸਦ ਮੈਂਬਰ ਭਾਰਤ ਅਤੇ ਭਾਰਤੀ ਅਮਰੀਕੀਆਂ 'ਤੇ ਦੋ-ਪੱਖੀ ਕਾਂਗ੍ਰੇਸ਼ਨਲ ਕਾਕਸ ਦੇ ਸਹਿ-ਚੇਅਰਮੈਨ ਹਨ। ਸੰਸਦ ਮੈਂਬਰ ਲਾਲ ਕਿਲ੍ਹੇ ਦਾ ਦੌਰਾ ਵੀ ਕਰਨਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਹੋਵੇਗੀ ਇਤਿਹਾਸਿਕ ਯਾਤਰਾ
ਇੱਕ ਮੀਡੀਆ ਰੀਲੀਜ਼ ਵਿੱਚ ਕਿਹਾ ਗਿਆ ਕਿ ਯੂ.ਐੱਸ ਕਾਂਗਰਸਮੈਨ ਮੁੰਬਈ, ਹੈਦਰਾਬਾਦ ਅਤੇ ਨਵੀਂ ਦਿੱਲੀ ਵਿੱਚ ਕਾਰੋਬਾਰ, ਤਕਨਾਲੋਜੀ, ਸਰਕਾਰ ਅਤੇ ਹਿੰਦੀ ਫਿਲਮ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਹ ਨਵੀਂ ਦਿੱਲੀ ਵਿੱਚ ਮਹਾਤਮਾ ਗਾਂਧੀ ਨੂੰ ਸਮਰਪਿਤ ਇਤਿਹਾਸਕ ਸਥਾਨ ਰਾਜ ਘਾਟ ਦਾ ਵੀ ਦੌਰਾ ਕਰਨਗੇ। ਖੰਨਾ ਅਤੇ ਵਾਲਟਜ਼ ਨਾਲ ਐਮਪੀਜ਼ ਡੇਬੋਰਾ ਰੌਸ, ਕੈਟ ਕੈਮੈਕ, ਮਿਸਟਰ ਸ਼ੋ ਅਤੇ ਜੈਸਮੀਨ ਕ੍ਰੋਕੇਟ ਦੇ ਨਾਲ ਰਿਚ ਮੈਕਕਾਰਮਿਕ ਅਤੇ ਐਡ ਕੇਸ ਸ਼ਾਮਲ ਹੋਣਗੇ। ਸੰਸਦ ਮੈਂਬਰ ਖੰਨਾ ਲਈ ਇਹ ਬਿਲਕੁਲ ਇਤਿਹਾਸਕ ਯਾਤਰਾ ਹੋਣ ਜਾ ਰਹੀ ਹੈ। ਸੋਮਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਖੰਨਾ ਦੇ ਦਾਦਾ ਅਮਰਨਾਥ ਵਿਦਿਆਲੰਕਰ ਇੱਕ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਨੇ ਮਹਾਤਮਾ ਗਾਂਧੀ ਨਾਲ ਚਾਰ ਸਾਲ ਜੇਲ੍ਹ ਵਿੱਚ ਬਿਤਾਏ ਅਤੇ ਬਾਅਦ ਵਿੱਚ ਭਾਰਤ ਦੀ ਪਹਿਲੀ ਸੰਸਦ ਦਾ ਹਿੱਸਾ ਬਣੇ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਦਾ ਅਪਮਾਨ ਕਰਨ ਵਾਲੀ ਆਸਟ੍ਰੇਲੀਆਈ ਅਧਿਆਪਿਕਾ ਖ਼ਿਲਾਫ਼ ਹੋਈ ਸਖ਼ਤ ਕਾਰਵਾਈ
ਅਮਰੀਕਾ 'ਚ 15 ਅਗਸਤ ਮਨਾਉਣ ਸਬੰਧੀ ਮਤਾ ਪੇਸ਼
ਖੰਨਾ ਨੇ ਕਿਹਾ ਕਿ ਭਾਰਤ ਵਿੱਚ ਦੋ-ਪੱਖੀ ਵਫ਼ਦ ਦੀ ਅਗਵਾਈ ਕਰਨ 'ਤੇ ਉਹਨਾਂ ਨੂੰ ਮਾਣ ਹੈ। ਅਸੀਂ ਉੱਥੇ ਇਸ ਗੱਲ 'ਤੇ ਚਰਚਾ ਕਰਾਂਗੇ ਕਿ ਦੋਵੇ ਦੇਸ਼, ਜੋ ਕਿ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਲੋਕਤੰਤਰ ਹਨ, ਵਿਚਕਾਰ ਆਰਥਿਕ ਅਤੇ ਰੱਖਿਆ ਸਬੰਧਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। ਉੱਥੇ ਭਾਰਤੀ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਦੀ ਅਗਵਾਈ ਵਿਚ ਅਮਰੀਕੀ ਸੰਸਦ ਮੈਂਬਾਂ ਦੇ ਇਕ ਸਮੂਹ ਨੇ ਭਾਰਤ ਦੇ ਸੁਤੰਤਰਤਾ ਦਿਵਸ ਨੂੰ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਦੇ ਰਾਸ਼ਟਰੀ ਜਸ਼ਨ ਦਿਵਸ ਵਜੋਂ ਘੋਸ਼ਿਤ ਕਰਨ ਲਈ ਪ੍ਰਤੀਨਿਧੀ ਸਭਾ ਵਿੱਚ ਮਤਾ ਪੇਸ਼ ਕੀਤਾ। ਮਤੇ ਵਿਚ ਇਹ ਵਿਸ਼ਵਾਸ ਪ੍ਰਗਟ ਕੀਤਾ ਗਿਆ ਕਿ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਵਿੱਚ ਸ਼ਾਮਲ ਸੰਯੁਕਤ ਰਾਜ ਅਤੇ ਭਾਰਤ ਦਰਮਿਆਨ ਮਜ਼ਬੂਤ ਭਾਈਵਾਲੀ, ਵਿਸ਼ਵ ਲੋਕਤੰਤਰ ਨੂੰ ਅੱਗੇ ਵਧਾਉਣ ਅਤੇ ਸਾਰੇ ਦੇਸ਼ਾਂ ਲਈ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਅੱਗੇ ਵਧਾਉਣਾ ਜਾਰੀ ਰੱਖੇਗੀ। ਮਤੇ ਵਿੱਚ ਭਾਰਤ ਦੇ ਸੁਤੰਤਰਤਾ ਦਿਵਸ, 15 ਅਗਸਤ ਨੂੰ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਦੇ ਰਾਸ਼ਟਰੀ ਜਸ਼ਨ ਦਿਵਸ ਵਜੋਂ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ। ਮਤਾ ਸੰਸਦ ਮੈਂਬਰ ਥਾਣੇਦਾਰ ਦੁਆਰਾ ਪੇਸ਼ ਕੀਤਾ ਗਿਆ ਅਤੇ ਸੰਸਦ ਮੈਂਬਰਾਂ ਬੱਡੀ ਕਾਰਟਰ ਅਤੇ ਬ੍ਰੈਡ ਸ਼ਰਮਨ ਨੇ ਸਮਰਥਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਦੇ ਬਲੋਚਿਸਤਾਨ 'ਚ ਬੰਬ ਧਮਾਕਾ, 7 ਲੋਕਾਂ ਦੀ ਮੌਤ
NEXT STORY