ਸਿਡਨੀ (ਏਜੰਸੀ)- ਆਸਟ੍ਰੇਲੀਆ ਦੀ ਸਿਵਲ ਟ੍ਰਿਬਿਊਨਲ ਨੇ ਇਕ ਅਧਿਆਪਿਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ, ਜਿਸ ਨੇ ਭਾਰਤੀਆਂ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਅਸਲ ਵਿਚ ਆਸਟ੍ਰੇਲੀਆ ਦੀ ਇਕ ਅਧਿਆਪਕਾ ਨੇ 2021 'ਚ ਬਿਜ਼ਨਸ ਸਟੱਡੀਜ਼ ਦੀ ਕਲਾਸ ਦੌਰਾਨ ਭਾਰਤੀਆਂ ਨੂੰ 'ਉਬੇਰ ਡਰਾਈਵਰ ਅਤੇ ਡਿਲੀਵਰੂ ਲੋਕ' ਦੱਸਿਆ ਸੀ। ਇਸ ਮਾਮਲੇ ਵਿਚ ਸਿਵਲ ਟ੍ਰਿਬਿਊਨਲ ਨੇ ਅਧਿਆਪਿਕਾ ਨੂੰ ਅਨੁਸ਼ਾਸਨੀ ਚੇਤਾਵਨੀ ਦਿੱਤੀ ਅਤੇ ਨਾਲ ਹੀ ਸਿਖਲਾਈ ਵੀ ਦਿੱਤੀ।
ਸਿਡਨੀ ਮਾਰਨਿੰਗ ਹੇਰਾਲਡ ਦੀ ਰਿਪੋਰਟ ਮੁਤਾਬਕ ਜੇਮਸ ਐਂਡਰਸਨ ਦੀ ਕਲਾਸ ਵਿਚ ਪੜ੍ਹਨ ਵਾਲੀ ਭਾਰਤੀ ਮੂਲ ਦੀ ਸਾਬਕਾ ਵਿਦਿਆਰਥਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਨਿਊ ਸਾਊਥ ਵੇਲਜ਼ ਸਿਵਲ ਅਤੇ ਪ੍ਰਸ਼ਾਸਨਿਕ ਟ੍ਰਿਬਿਊਨਲ ਨੇ ਸਿੱਖਿਆ ਵਿਭਾਗ ਨੂੰ ਵਿਦਿਆਰਥੀ ਤੋਂ ਅਧਿਕਾਰਤ ਮੁਆਫ਼ੀ ਮੰਗਣ ਲਈ ਵੀ ਕਿਹਾ ਹੈ। ਕਰੋਨੁੱਲਾ ਹਾਈ ਸਕੂਲ ਦੇ ਐਂਡਰਸਨ ਨੇ ਇੱਕ ਵਿਦਿਅਕ YouTube ਵੀਡੀਓ ਚਲਾਇਆ ਸੀ, ਜੋ 3 ਮਾਰਚ, 2021 ਨੂੰ ਕਲਾਸ ਲਈ 20 ਮਿੰਟਾਂ ਤੋਂ ਵੱਧ ਚੱਲਿਆ ਸੀ, ਜਿਸ ਵਿੱਚ ਭਾਰਤੀ ਮੂਲ ਦੀ ਇੱਕ ਪੇਸ਼ਕਰਤਾ ਸ਼ਾਮਲ ਸੀ। ਵਿਦਿਆਰਥਣ ਅਨੁਸਾਰ ਐਂਡਰਸਨ ਨੇ ਇਹ ਕਹਿ ਕੇ ਉਸ ਦਾ ਮਜ਼ਾਕ ਉਡਾਇਆ ਸੀ ਕਿ "ਸਾਰੇ ਭਾਰਤੀ ਉਬੇਰ ਡਰਾਈਵਰ ਅਤੇ ਡਿਲੀਵਰੂ ਲੋਕ ਹਨ ਅਤੇ ਉਨ੍ਹਾਂ ਦੀ ਸੇਵਾ ਚੰਗੀ ਨਹੀਂ ਹੈ"।
ਘਟਨਾ 'ਤੇ ਸਕੂਲ ਦੇ ਪ੍ਰਿੰਸੀਪਲ ਦੇ ਜਵਾਬ ਤੋਂ ਅਸੰਤੁਸ਼ਟ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੇ ਟ੍ਰਿਬਿਊਨਲ ਕੋਲ ਪਹੁੰਚ ਕੀਤੀ ਅਤੇ ਸ਼ਿਕਾਇਤ ਦਰਜ ਕਰਵਾਈ। ਦਿ ਹੇਰਾਲਡ ਮੁਤਾਬਕ ਵਿਦਿਆਰਥਣ ਨੇ ਆਪਣੇ ਬਿਆਨ ਵਿਚ ਕਿਹਾ ਕਿ "ਜਿਵੇਂ ਵੀਡੀਓ ਚੱਲ ਰਿਹਾ ਸੀ ਤਾਂ ਮਿਸਟਰ ਐਂਡਰਸਨ ਨੂੰ ਮੁਸਕਰਾਉਂਦੇ ਹੋਏ ਕਈ ਵਾਰ ਉਸ ਵੱਲ ਵੇਖਿਆ ਤੇ ਔਰਤ ਅਤੇ ਉਸਦੇ ਲਹਿਜ਼ੇ 'ਤੇ ਮਜ਼ਾਕ ਉਡਾਉਣਾ ਜਾਰੀ ਰੱਖਿਆ,"। ਵਿਦਿਆਰਥਣ ਮੁਤਾਬਕ "ਉਹ ਦੁਖੀ ਅਤੇ ਬੇਚੈਨ ਸੀ ਕਿ ਮਿਸਟਰ ਐਂਡਰਸਨ ਵੀਡੀਓ ਦੌਰਾਨ ਉਸ ਵੱਲ ਦੇਖ ਰਿਹਾ ਸੀ ਅਤੇ ਉਸ ਨੇ ਭਾਰਤੀ ਪੇਸ਼ਕਰਤਾ ਦਾ ਮਜ਼ਾਕ ਉਡਾਇਆ। ਇਹ ਸ਼ਰਮਨਾਕ ਅਤੇ ਦੁਖਦਾਈ ਸੀ।" ਵਿਦਿਆਰਥਣ ਨੇ ਟ੍ਰਿਬਿਊਨਲ ਨੂੰ ਇਹ ਵੀ ਦੱਸਿਆ ਕਿ ਐਂਡਰਸਨ ਨੇ ਕਲਾਸ ਵਿੱਚ ਇੱਕ ਹੋਰ ਵਿਦਿਆਰਥੀ ਦੇ ਵਾਰ-ਵਾਰ ਵੀਡੀਓ ਨੂੰ ਬੰਦ ਕਰਨ ਲਈ ਕਹਿਣ ਦੇ ਬਾਵਜੂਦ ਵੀਡੀਓ ਚਲਾਉਣਾ ਜਾਰੀ ਰੱਖਿਆ।
ਪੜ੍ਹੋ ਇਹ ਅਹਿਮ ਖ਼ਬਰ-ਵੀਜ਼ਾ ਧੋਖਾਧੜੀ ਮਾਮਲਾ : ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਲਈ ਕੀਤਾ ਅਹਿਮ ਐਲਾਨ
ਐਂਡਰਸਨ ਨੇ ਪੇਸ਼ਕਰਤਾ ਦਾ ਮਜ਼ਾਕ ਉਡਾਉਣ ਤੋਂ ਇਨਕਾਰ ਕੀਤਾ, ਪਰ ਮੰਨਿਆ ਕਿ ਉਸਦੇ ਬਿਆਨ "ਅਣਉਚਿਤ" ਸਨ। ਸ਼ਿਕਾਇਤਕਰਤਾ ਮੁਤਾਬਕ "ਉਸ ਦਿਨ ਕਲਾਸ ਵਿੱਚ ਬਾਕੀ ਵਿਦਿਆਰਥੀਆਂ ਦੁਆਰਾ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਉੱਧਰ ਐਂਡਰਸਨ ਨੂੰ ਇੱਕ ਅਨੁਸ਼ਾਸਨੀ ਚੇਤਾਵਨੀ ਦਿੱਤੀ ਗਈ ਅਤੇ ਪਿਛਲੇ ਹਫ਼ਤੇ ਟ੍ਰਿਬਿਊਨਲ ਤੋਂ ਸਿਖਲਾਈ ਵੀ ਦਿੱਤੀ ਗਈ, ਜਿਸ ਨੇ ਵਿਦਿਆਰਥੀ ਦੀ ਨਸਲੀ ਅਪਮਾਨ ਦੀ ਸ਼ਿਕਾਇਤ ਨੂੰ ਪ੍ਰਮਾਣਿਤ ਪਾਇਆ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ "ਅਸੀਂ ਨਸਲਵਾਦ ਦੇ ਸਾਰੇ ਰੂਪਾਂ ਨੂੰ ਰੱਦ ਕਰਦੇ ਹਾਂ ਅਤੇ NSW ਪਬਲਿਕ ਸਕੂਲਾਂ ਵਿੱਚ ਨਸਲੀ ਵਿਤਕਰੇ ਨੂੰ ਖ਼ਤਮ ਕਰਨ ਲਈ ਵਚਨਬੱਧ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : ਦੂਜੀ ਵਿਸ਼ਵ ਜੰਗ ‘ਚ ਸ਼ਹੀਦ ਭਾਰਤੀ ਸਿੱਖ ਫੌਜੀਆਂ ਦੀ ਯਾਦ ’ਚ ਵਿਸ਼ੇਸ਼ ਸ਼ਹੀਦੀ ਸਮਾਗਮ ਆਯੋਜਿਤ
NEXT STORY