ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਇਕ ਖ਼ਬਰ ਸਾਹਮਣੇ ਆਈ ਸੀ, ਜਿਸ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਐਡਵਾਂਸਡ ਮੀਡੀਅਮ ਰੇਂਜ ਏਅਰ-ਟੂ-ਏਅਰ ਮਿਜ਼ਾਈਲਾਂ ਦੇਣ ਦੀ ਗੱਲ ਸਾਹਮਣੇ ਆਈ ਸੀ। ਇਸ ਗੱਲ 'ਤੇ ਅਮਰੀਕਾ ਨੇ ਮੋਹਰ ਲਗਾਉਂਦਿਆਂ ਪਾਕਿਸਤਾਨ ਨਾਲ ਇੱਕ ਵੱਡਾ ਫੌਜੀ ਸੌਦਾ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਨੂੰ ਰੇਥੀਓਨ ਕੰਪਨੀ ਦੀਆਂ ਆਧੁਨਿਕ ਐਡਵਾਂਸਡ ਮੀਡੀਅਮ ਰੇਂਜ ਏਅਰ-ਟੂ-ਏਅਰ ਮਿਜ਼ਾਈਲਾਂ (AMRAAM) ਪ੍ਰਾਪਤ ਹੋਣਗੀਆਂ। ਅਮਰੀਕੀ ਰੱਖਿਆ ਵਿਭਾਗ (US Department of War) ਨੇ ਸਤੰਬਰ ਦੇ ਅਖੀਰ ਵਿੱਚ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਸੀ।
30 ਸਤੰਬਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਅਨੁਸਾਰ, ਰੇਥੀਓਨ ਕੰਪਨੀ ਨੂੰ AMRAAM ਮਿਜ਼ਾਈਲਾਂ ਦੇ C8 ਅਤੇ D3 ਵੇਰੀਐਂਟਾਂ ਦੇ ਉਤਪਾਦਨ ਲਈ 41 ਮਿਲੀਅਨ ਡਾਲਰ ਦੀ ਹੋਰ ਵਾਧੂ ਡੀਲ ਦਿੱਤੀ ਗਈ ਸੀ। ਇਸ ਵਾਧੇ ਨਾਲ ਮਿਜ਼ਾਈਲਾਂ ਦੇ ਉਤਪਾਦਨ ਅਤੇ ਵਿਕਰੀ ਨਾਲ ਸਬੰਧਤ ਕੁੱਲ ਡੀਲ ਦੀ ਕੀਮਤ 2.5 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਈ ਹੈ। ਇਹ ਕੰਮ ਐਰੀਜ਼ੋਨਾ ਦੇ ਟਕਸਨ ਵਿੱਚ ਕੀਤਾ ਜਾਵੇਗਾ ਅਤੇ ਇਸ ਦੇ 30 ਮਈ, 2030 ਤੱਕ ਪੂਰਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਸਟੂਡੈਂਟ ਵੀਜ਼ਾ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਨੂੰ ਹੋਈ 11 ਸਾਲ ਦੀ ਕੈਦ ! ਕਾਰਾ ਜਾਣ ਰਹਿ ਜਾਓਗੇ ਹੈਰਾਨ
ਇਹ ਡੀਲ ਵਿਦੇਸ਼ੀ ਫੌਜੀ ਵਿਕਰੀ (Foreign Military Sales) ਪ੍ਰੋਗਰਾਮ ਤਹਿਤ ਹੋਵੇਗੀ। ਇਕ ਰਿਪੋਰਟ ਮੁਤਾਬਕ ਇਹ ਮਿਜ਼ਾਈਲਾਂ ਪਾਕਿਸਤਾਨ ਏਅਰ ਫੋਰਸ (PAF) ਦੁਆਰਾ ਵਰਤੇ ਜਾਂਦੇ F-16 ਫਾਲਕਨ ਜਹਾਜ਼ਾਂ 'ਤੇ ਤਾਇਨਾਤ ਕੀਤੀਆਂ ਜਾਣਗੀਆਂ।
ਪਾਕਿਸਤਾਨ ਉਨ੍ਹਾਂ ਕਈ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਇਹ ਮਿਜ਼ਾਈਲਾਂ ਦਿੱਤੀਆਂ ਜਾਣਗੀਆਂ। ਪਾਕਿਸਤਾਨ ਤੋਂ ਇਲਾਵਾ ਇਨ੍ਹਾਂ ਦੇਸ਼ਾਂ 'ਚ ਯੂ.ਕੇ., ਪੋਲੈਂਡ, ਜਰਮਨੀ, ਇਜ਼ਰਾਈਲ, ਆਸਟ੍ਰੇਲੀਆ, ਕਤਰ, ਓਮਾਨ, ਸਿੰਗਾਪੁਰ, ਜਾਪਾਨ, ਕੈਨੇਡਾ, ਬਹਿਰੀਨ, ਸਾਊਦੀ ਅਰਬ, ਇਟਲੀ, ਕੁਵੈਤ, ਤੁਰਕੀਏ ਅਤੇ ਫਿਨਲੈਂਡ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 7 ਮਈ ਨੂੰ ਹੋਏ AMRAAM ਸੌਦੇ ਦੌਰਾਨ ਪਾਕਿਸਤਾਨ ਨੂੰ ਖਰੀਦਦਾਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਜਨਵਰੀ 2007 ਵਿੱਚ 700 AMRAAMs ਖਰੀਦੀਆਂ ਸਨ, ਜੋ ਉਸ ਸਮੇਂ ਇਸ ਹਥਿਆਰ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਆਰਡਰ ਸੀ। ਇਸ ਮਿਜ਼ਾਈਲ ਸੌਦੇ ਦਾ ਐਲਾਨ ਸਤੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫੌਜ ਮੁਖੀ ਆਸਿਮ ਮੁਨੀਰ ਨਾਲ ਹੋਈ ਮੁਲਾਕਾਤ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ
NEXT STORY