ਵਾਸ਼ਿੰਗਟਨ- ਅਫਗਾਨਿਸਤਾਨ ’ਤੇ ਆਪਣੇ ਫੈਸਲੇ ਸਬੰਧੀ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਕਾਬੁਲ ਵਿਚ ਸ਼ਹੀਦ ਅਮਰੀਕੀ ਫੌਜੀਆਂ ਨੂੰ ਸਲਾਮੀ ਦੇਣ ਤੋਂ ਬਾਅਦ ਘੜੀ ਦੇਖਣ ’ਤੇ ਟ੍ਰੋਲ ਹੋ ਗਏ। ਸੋਸ਼ਲ ਮੀਡੀਆ ’ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਕੇ ਆਪਣਾ ਗੁੱਸਾ ਕੱਢ ਰਹੇ ਹਨ। ਇਸ ਦੌਰਾਨ ਜੋ ਬਾਈਡੇਨ ਆਪਣੀ ਪਤਨੀ ਜਿਲ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਸ਼ਹੀਦ ਜਵਾਨਾਂ ਨੂੰ ਅਸਲੀ ਹੀਰੋ ਕਰਾਰ ਦਿੱਤਾ। ਉਥੇ ਜਦੋਂ ਬਾਈਡੇਨ ਦੀ ਘੜੀ ਦੇਖਦੇ ਤਸਵੀਰਾਂ ਵਾਇਰਲ ਹੋਈਆਂ ਤਾਂ ਲੋਕ ਭੜਕ ਉੱਠੇ।
ਭਾਰਤੀ-ਅਮਰੀਕੀਆਂ ਨੇ ਫੌਜੀਆਂ ਦੀ ਮੌਤ ’ਤੇ ਪ੍ਰਗਟਾਇਆ ਸ਼ੋਕ
ਭਾਰਤੀ-ਅਮਰੀਕੀਆਂ ਨੇ ਪਿਛਲੇ ਹਫਤੇ ਕਾਬੁਲ ਵਿਚ ਹੋਏ ਅੱਤਵਾਦੀ ਹਮਲੇ ਵਿਚ 13 ਅਮਰੀਕੀ ਫੌਜੀਆਂ ਦੀ ਮੌਤ ’ਤੇ ਸ਼ੋਕ ਪ੍ਰਗਟ ਕਰਦੇ ਹੋਏ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੈਂਡਲ ਲਾਈਟ ਸ਼ਾਂਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਬਾਈਡੇਨ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ ਯਕੀਨੀ ਕਰਨ ਦੀ ਬੇਨਤੀ ਕੀਤੀ।
ਸਮੂਦਾਇਕ ਵਰਕਰ ਅਦਾਪਾ ਪ੍ਰਸਾਦ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਪੀੜਤ ਭਾਰਤ ਨਾਲ ਸਬੰਧ ਰੱਖਦੇ ਹਨ ਅਤੇ ਅਮਰੀਕੀ ਸਰਕਾਰ ਤੋਂ ਅੱਤਵਾਦ ਵਿਚ ਸ਼ਾਮਲ ਸਾਰੇ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਬੇਨਤੀ ਕਰਦੇ ਹਨ।
ਸਿੰਗਾਪੁਰ ਛੇਤੀ ਹੀ ਆਸਟ੍ਰੇਲੀਆ ਨੂੰ ਭੇਜੇਗਾ ਫਾਈਜ਼ਰ ਕੋਵਿਡ-19 ਟੀਕੇ ਦੀਆਂ ਖੁਰਾਕਾਂ
NEXT STORY